ਇਟਲੀ 'ਚ ਪੰਜਾਬੀ ਕੁੜੀ ਨੇ ਪਾਇਲਟ ਬਣਨ ਲਈ 5 ਸਾਲ ਦਾ ਡਿਪਲੋਮਾ ਕੀਤਾ ਪਾਸ

ਬਰੇਸ਼ੀਆ (ਇਟਲੀ), 10 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਪੰਜਾਬੀਆ ਦੀ ਮਿਹਨਤ ਤੇ ਕਾਮਯਾਬੀ ਦੇ ਚਰਚੇ ਆਏ ਦਿਨ ਦੁਨੀਆ ਦੇ ਵੱਖ ਵੱਖ ਕੋਨਿਆਂ ਤੋਂ ਸੁਣਾਈ ਦਿੰਦੇ ਹਨ | ਹੁਣ ਇਸ 'ਚ ਇਕ ਨਾਂਅ ਹੋਰ ਜੁੜ ਚੁੱਕਾ ਹੈ, ਪੰਜਾਬ ਦੀ ਧੀ ਮਨਪ੍ਰੀਤ ਕੌਰ ਦਾ | ਜਿਸਦੀ ਮਿਹਨਤ ਦੀ ਚਰਚਾ ਇਟਲੀ 'ਚ ਸੁਣਾਈ ਦੇ ਰਹੀ ਹੈ | ਜਿੱਥੇ ਮਨਪ੍ਰੀਤ ਕੌਰ ਨੇ ਜਹਾਜ਼ ਪਾਇਲਟ ਬਣਨ ਲਈ 5 ਸਾਲ ਦਾ ਡਿਪਲੋਮਾ ਪਾਸ ਕੀਤਾ ਹੈ | ਉੱਥੇ ਹੀ ਇਸ ਕੀਤੀ ਮਿਹਨਤ ਦੇ ਚਰਚੇ ਇਟਾਲੀਅਨ ਅਖਬਾਰਾਂ ਦੀਆਂ ਸੁਰਖੀਆਂ ਬਟੌਰ ਰਹੇ ਹਨ | ਪਿਤਾ ਪ੍ਰਤਾਪ ਸਿੰਘ ਕਾਹਲੋਂ ਤੇ ਮਾਤਾ ਮੋਨਿਕਾ ਕÏਰ ਨੇ ਦੱਸਿਆ ਕਿ ਉਹਨਾਂ ਦੀ ਧੀ ਨੇ ਇਟਲੀ ਦੇ ਸ਼ਹਿਰ ਮਿਲਾਨ 'ਚ ਮੈਕਸਵੇਲ ਟੈਕਨੀਕਲ ਇੰਸਟੀਚਿਊਟ ਤੋਂ ਟਰਾਂਸਪੋਟ ਤੇ ਲੋਜਿਸਟਿਕ (ਏਅਰਲਾਈਨ ਪਾਇਲਟ ਸਪੈਜੇਲਾਈਜੇਸ਼ਨ) ਲਈ 5 ਸਾਲ ਦਾ ਡਿਪਲੋਮਾ ਪਾਸ ਕਰ ਲਿਆ ਹੈ¢ ਜਿਸ 'ਚ ਉਸਨੇ 91% ਅੰਕ ਪ੍ਰਾਪਤ ਕੀਤੇ ਹਨ¢ ਉਹਨਾਂ ਦੱਸਿਆ ਕਿ ਬਚਪਨ ਤੋਂ ਹੀ ਉਸਦਾ ਪਾਇਲਟ ਬਣਨ ਦਾ ਸੁਪਨਾ ਸੀ, ਜਿਸਦੀ ਪੜਾਈ ਲਈ ਉਹਨਾਂ ਦੀ ਧੀ ਵੋਗੇਰਾ ਤੋਂ ਮਿਲਾਨ ਹਰ ਰੋਜ 2 ਘੰਟੇ ਇਕ ਪਾਸੇ ਦਾ ਸਫਰ ਤੈਅ ਕਰਕੇ ਪੜਾਈ ਕਰਦੀ ਸੀ, ਪਰ ਇਸਦੇ ਬਾਵਜੂਦ ਉਸਨੇ ਕਦੇ ਹਾਰ ਨਹੀਂ ਮੰਨੀ ਤੇ ਹੁਣ ਉਹ ਆਪਣਾ ਸੁਪਨਾ ਪੂਰਾ ਕਰਨ ਜਾ ਰਹੀ ਹੈ | ਮਨਪ੍ਰੀਤ ਕÏਰ ਨੇ ਅੱਗੇ ਦੱਸਿਆਂ ਕਿ ਉਹ ਛੋਟੇ ਜਹਾਜ਼ ਚਲਾਉਣ ਲਈ ਲਾਇਸੈਂਸ ਕਰ ਰਹੀ ਹੈ ਅਤੇ ਅੱਗੇ ਕਾਮਰਸ਼ੀਅਲ ਪਾਇਲਟ ਬਣਨ ਲਈ ਲਾਇਸੈਂਸ ਵੀ ਜਲਦ ਕਰੇਗੀ |