ਕੈਨੇਡਾ 'ਚ ਹਵਾਈ ਹਾਦਸੇ ਵਿਚ ਮਾਰੇ ਗਏ 2 ਪਾਇਲਟਾਂ 'ਚੋਂ ਇਕ ਭਾਰਤੀ

ਓਟਾਵਾ, 10 ਜੁਲਾਈ (ਪੀ. ਟੀ. ਆਈ.)-ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਬੀਤੇ ਦਿਨ ਵਾਪਰੇ ਇਕ ਹਵਾਈ ਹਾਦਸੇ 'ਚ ਮਾਰੇ ਗਏ 2 ਪਾਇਲਟ ਵਿਦਿਆਰਥੀਆਂ ਚੋਂ ਇਕ ਭਾਰਤੀ ਸੀ | ਇਸ ਦੀ ਜਾਣਕਾਰੀ ਟੋਰਾਂਟੋ 'ਚ ਭਾਰਤ ਦੇ ਕੌਂਸਲੇਟ ਜਨਰਲ ਨੇ ਦਿੱਤੀ | ਬੀਤੇ ਦਿਨ ਸਿੰਗਲ-ਇੰਜਣ ਵਾਲਾ ਜਹਾਜ਼ ਦੇ ਹਵਾ 'ਚ ਇਕ ਹੋਰ ਕੈਨੇਡੀਅਨ ਨੌਜਵਾਨ ਦੁਆਰਾ ਚਲਾਏ ਜਾ ਰਹੇ ਸਮਾਨ ਜਹਾਜ਼ ਨਾਲ ਟਕਰਾਉਣ ਕਾਰਨ ਭਾਰਤੀ ਪਾਇਲਟ, ਜਿਸਦੀ ਪਛਾਣ ਸ੍ਰੀਹਰੀ ਸੁਕੇਸ਼ ਵਜੋਂ ਹੋਈ ਹੈ, ਦੀ ਮੌਤ ਹੋ ਗਈ | ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਦੁਖੀ ਪਰਿਵਾਰ, ਪਾਇਲਟ ਸਿਖਲਾਈ ਸਕੂਲ ਤੇ ਸਥਾਨਕ ਪੁਲਿਸ ਨਾਲ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਸੰਪਰਕ 'ਚ ਹੈ | ਇਸ ਦੌਰਾਨ ਸਾਂਝੀ ਕੀਤੀ ਗਈ ਜਾਣਕਾਰੀ 'ਚ ਹਾਲਾਂਕਿ ਸੁਕੇਸ਼ ਦੀ ਉਮਰ ਦਾ ਜ਼ਿਕਰ ਨਹੀਂ ਕੀਤਾ ਗਿਆ |