JALANDHAR WEATHER

ਭਾਰਤ ਅਤੇ ਕੁਵੈਤ ਨੇ ਮਹੱਤਵਪੂਰਨ ਦੁਵੱਲੇ ਵਿਕਾਸ ਤੇ ਪ੍ਰਵਾਸੀ ਭਲਾਈ ਲਈ ਮਾਮਲਿਆਂ 'ਤੇ ਕੀਤੀ ਚਰਚਾ

ਕੁਵੈਤ ਸ਼ਹਿਰ [ਕੁਵੈਤ], 10 ਜੁਲਾਈ (ਏਐਨਆਈ): ਕੁਵੈਤ ਵਿਚ ਭਾਰਤ ਦੇ ਰਾਜਦੂਤ ਆਦਰਸ਼ ਸਵੈਕਾ ਨੇ ਕੁਵੈਤ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਫਹਾਦ ਯੂਸਫ਼ ਸਾਊਦ ਅਲ-ਸਬਾਹ ਨਾਲ ਮੁਲਾਕਾਤ ਕੀਤੀ ਅਤੇ ਪ੍ਰਵਾਸੀ ਤੇ ਦੁਵੱਲੇ ਵਿਕਾਸ 'ਤੇ ਚਰਚਾ ਕੀਤੀ । ਐਕਸ 'ਤੇ ਇਕ ਪੋਸਟ ਵਿਚ ਦੱਸਿਆ ਕਿ ਰਾਜਦੂਤ ਆਦਰਸ਼ ਸਵੈਕਾ ਨੇ ਉਪ ਪ੍ਰਧਾਨ ਮੰਤਰੀ ਨੂੰ ਭਾਰਤ ਅਤੇ ਕੁਵੈਤ ਵਿਚਕਾਰ ਦੁਵੱਲੇ ਵਿਕਾਸ ਦੇ ਮਹੱਤਵਪੂਰਨ ਮੁੱਦਿਆਂ ਤੋਂ ਜਾਣੂ ਕਰਵਾਇਆ। ਰਾਜਦੂਤ ਸਵੈਕਾ ਨੇ ਮੁਲਾਕਾਤ ਦੌਰਾਨ ਕੁਵੈਤ ਵਿਚ ਭਾਰਤੀ ਪ੍ਰਵਾਸੀਆਂ ਦੀ ਭਲਾਈ ਨਾਲ ਸੰਬੰਧਿਤ ਮਾਮਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਦੂਤਾਵਾਸ ਨੇ ਐਕਸ 'ਤੇ ਲਿਖਿਆ, ਰਾਜਦੂਤ ਆਦਰਸ਼ ਸਵੈਕਾ 1 ਨੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸ਼ੇਖ ਫਹਾਦ ਯੂਸਫ਼ ਸਾਊਦ ਅਲ-ਸਬਾਹ ਨਾਲ ਮੁਲਾਕਾਤ ਕੀਤੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਵਿਆਨਾ ਵਿਚ ਆਯੋਜਿਤ 9ਵੇਂ ਓਪੇਕ ਅੰਤਰਰਾਸ਼ਟਰੀ ਸੈਮੀਨਾਰ ਵਿਚ ਹਿੱਸਾ ਲੈਣ ਦੌਰਾਨ ਕੁਵੈਤ ਦੇ ਤੇਲ ਮੰਤਰੀ ਅਤੇ ਕੁਵੈਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਚੇਅਰਮੈਨ ਤਾਰਿਕ ਸੁਲੇਮਾਨ ਅਲ-ਰੂਮੀ ਨਾਲ ਮੁਲਾਕਾਤ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ