JALANDHAR WEATHER

ਵਡੋਦਰਾ ਪੁਲ ਹਾਦਸਾ : ਮ੍ਰਿਤਕਾਂ ਦੀ ਗਿਣਤੀ 18 ਹੋਈ

ਸੂਰਤ , 10 ਜੁਲਾਈ - ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਨੇੜੇ ਹੋਏ ਪੁਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਬਚਾਅ ਟੀਮਾਂ ਨੇ ਸਵੇਰੇ ਮਹੀਸਾਗਰ ਨਦੀ ਤੋਂ 3 ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਇਕ ਰਿਪੋਰਟ ਦੇ ਅਨੁਸਾਰ, ਵਡੋਦਰਾ ਦੇ ਕੁਲੈਕਟਰ ਅਨਿਲ ਧਮੇਲੀਆ ਨੇ ਕਿਹਾ ਕਿ ਮਹੀਸਾਗਰ ਨਦੀ 'ਤੇ ਹੋਏ ਹਾਦਸੇ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਪਾਣੀ ਦਾ ਪੱਧਰ ਵਧਣ ਕਾਰਨ ਇਹ ਕਾਰਜ ਕੱਲ੍ਹ ਰਾਤ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ, ਪਰ ਸਵੇਰੇ 7 ਵਜੇ ਮੁੜ ਸ਼ੁਰੂ ਹੋ ਗਿਆ।

ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਸਰਗਰਮੀ ਨਾਲ ਖੋਜ ਕਾਰਜ ਚਲਾ ਰਹੀਆਂ ਹਨ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਘਟਨਾ ਦੀ ਜਾਂਚ ਲਈ ਮੁੱਖ ਇੰਜੀਨੀਅਰ-ਡਿਜ਼ਾਈਨ, ਮੁੱਖ ਇੰਜੀਨੀਅਰ-ਦੱਖਣੀ ਗੁਜਰਾਤ ਅਤੇ 2 ਨਿੱਜੀ ਪੁਲ ਨਿਰਮਾਣ ਮਾਹਰਾਂ ਵਾਲੀ ਇਕ ਤਕਨੀਕੀ ਟੀਮ ਭੇਜੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ