JALANDHAR WEATHER

ਜਨਮ ਅਧਿਕਾਰ ਨਾਗਰਿਕਤਾ ਖ਼ਤਮ ਕਰਨ ਵਾਲੇ ਟਰੰਪ ਦੇ ਹੁਕਮ 'ਤੇ ਲੱਗੀ ਰੋਕ

ਵਾਸ਼ਿੰਗਟਨ, 10 ਜੁਲਾਈ (ਏਜੰਸੀ)-ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖ਼ਤਮ ਕਰਨ ਦੇ ਹੁਕਮ 'ਤੇ ਰੋਕ ਲਗਾ ਦਿੱਤੀ ਹੈ | ਨਿਊ ਹੈਂਪਸ਼ਾਇਰ ਜ਼ਿਲ੍ਹਾ ਅਦਾਲਤ ਦੇ ਜੱਜ ਜੋਸਫ਼ ਲਾਪਲਾਂਟ ਨੇ ਕਿਹਾ ਕਿ ਨਾਗਰਿਕਤਾ ਸਭ ਤੋਂ ਵੱਡਾ ਸੰਵਿਧਾਨਕ ਹੱਕ ਹੈ ਤੇ ਇਸਨੂੰ ਖੋਹਿਆ ਨਹੀਂ ਜਾਣਾ ਚਾਹੀਦਾ |ਜੱਜ ਲਾਪਲਾਂਟ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ | ਜੇਕਰ ਇਹ ਨੀਤੀ ਲਾਗੂ ਕੀਤੀ ਜਾਂਦੀ ਹੈ, ਤਾਂ ਬੱਚੇ ਅਮਰੀਕੀ ਨਾਗਰਿਕਤਾ ਤੋਂ ਵਾਂਝੇ ਹੋ ਜਾਣਗੇ | ਇਹ ਇਕ ਵੱਡਾ ਨੁਕਸਾਨ ਹੈ | ਜੱਜ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਕਲਾਸ ਐਕਸ਼ਨ ਸਟੇਟਸ ਨੂੰ ਮਨਜ਼ੂਰੀ ਦੇਣਗੇ, ਜਿਸ 'ਚ ਇਸ ਹੁਕਮ ਤੋਂ ਪ੍ਰਭਾਵਿਤ ਸਾਰੇ ਬੱਚੇ ਸ਼ਾਮਲ ਹੋਣਗੇ | ਜੱਜ ਨੇ ਆਪਣੇ ਫੈਸਲੇ ਨੂੰ 7 ਦਿਨਾਂ ਲਈ ਰੋਕ ਦਿੱਤਾ ਹੈ, ਜਿਸ ਨਾਲ ਟਰੰਪ ਪ੍ਰਸ਼ਾਸਨ ਨੂੰ ਅਪੀਲ ਕਰਨ ਦਾ ਮੌਕਾ ਮਿਲ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ