JALANDHAR WEATHER

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੂੰ ਵੱਡੀ ਰਾਹਤ, ਬੇਭਰੋਸਗੀ ਪ੍ਰਸਤਾਵ ਰੱਦ

ਬ੍ਰਸੇਲਜ਼, 10 ਜੁਲਾਈ (ਏਜੰਸੀ)-ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਬੇਭਰੋਸਗੀ ਪ੍ਰਸਤਾਵ ਤੋਂ ਆਰਾਮ ਨਾਲ ਬਚ ਗਈ, ਕਿਉਂਕਿ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਉਨ੍ਹਾਂ ਵਿਰੁੱਧ ਨਿੰਦਾ ਪ੍ਰਸਤਾਵ ਨੂੰ ਰੱਦ ਕਰ ਦਿੱਤਾ | ਇਸ ਪ੍ਰਸਤਾਵ 'ਚ ਵੌਨ ਡੇਰ ਲੇਅਨ ਵਿਰੁੱਧ ਦੋਸ਼ਾਂ ਦਾ ਮਿਸ਼ਰਣ ਸੀ, ਜਿਸ 'ਚ ਕੋਵਿਡ-19 ਮਹਾਂਮਾਰੀ ਦੌਰਾਨ ਟੀਕਾ ਨਿਰਮਾਤਾ ਫਾਈਜ਼ਰ ਦੇ ਮੁੱਖ ਕਾਰਜਕਾਰੀ ਨਾਲ ਨਿੱਜੀ ਤੌਰ 'ਤੇ ਟੈਕਸਟ ਮੈਸੇਜਿੰਗ, ਯੂਰਪੀਅਨ ਯੂਨੀਅਨ ਦੇ ਫੰਡਾਂ ਦੀ ਦੁਰਵਰਤੋਂ ਤੇ ਜਰਮਨੀ ਤੇ ਰੋਮਾਨੀਆ 'ਚ ਚੋਣਾਂ 'ਚ ਦਖਲਅੰਦਾਜ਼ੀ ਸ਼ਾਮਲ ਸੀ | ਫਰਾਂਸ ਦੇ ਸਟਰਾਸਬੋਰਗ 'ਚ ਯੂਰਪੀਅਨ ਸੰਸਦ 'ਚ ਇਕ ਪੂਰੇ ਸੈਸ਼ਨ ਦੌਰਾਨ 360 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਵਿਰੁੱਧ ਵੋਟ ਦਿੱਤੀ ਤੇ 175 ਨੇ ਇਸ ਦੇ ਹੱਕ 'ਚ ਵੋਟ ਪਏ ਅਤੇ 18 ਨੇ ਗੈਰਹਾਜ਼ਰ ਰਹਿਣ ਦਾ ਫੈਸਲਾ ਕੀਤਾ | ਵੌਨ ਡੇਰ ਲੇਅਨ ਵੋਟ ਲਈ ਮੌਜੂਦ ਨਹੀਂ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ