ਐਕਸੀਓਮ-4 ਮਿਸ਼ਨ : ਸੁਭਾਂਸ਼ੂ ਸ਼ੁਕਲਾ 14 ਜੁਲਾਈ ਨੂੰ ਧਰਤੀ 'ਤੇ ਵਾਪਸ ਆਉਣਗੇ

ਨਵੀਂ ਦਿੱਲੀ, 10 ਜੁਲਾਈ (ਪੀ.ਟੀ.ਆਈ.)-ਐਕਸੀਓਮ-4 ਮਿਸ਼ਨ ਦੇ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਤੇ 3 ਹੋਰ ਚਾਲਕ ਦਲ ਦੇ ਮੈਂਬਰ 14 ਜੁਲਾਈ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ 'ਤੇ ਵਾਪਸ ਆਉਣ ਲਈ ਤਿਆਰ ਹਨ | ਨਾਸਾ ਨੇ ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟਿਚ ਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਕਿ ਅਸੀਂ ਸਟੇਸ਼ਨ ਪ੍ਰੋਗਰਾਮ ਨਾਲ ਕੰਮ ਕਰ ਰਹੇ ਹਾਂ, ਐਕਸੀਓਮ-4 ਦੀ ਪ੍ਰਗਤੀ ਨੂੰ ਧਿਆਨ ਨਾਲ ਦੇਖ ਰਹੇ ਹਾਂ | ਮੈਨੂੰ ਲੱਗਦਾ ਹੈ ਕਿ ਸਾਨੂੰ ਉਸ ਮਿਸ਼ਨ ਨੂੰ ਅਨਡੌਕ ਕਰਨ ਦੀ ਜ਼ਰੂਰਤ ਹੈ ਤੇ ਅਨਡੌਕ ਕਰਨ ਦਾ ਮੌਜੂਦਾ ਟੀਚਾ 14 ਜੁਲਾਈ ਹੈ | ਐਕਸੀਓਮ-4 ਮਿਸ਼ਨ 25 ਜੂਨ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ ਅਤੇ ਡਰੈਗਨ ਪੁਲਾੜ ਯਾਨ 28 ਘੰਟੇ ਦੀ ਯਾਤਰਾ ਤੋਂ ਬਾਅਦ 26 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਡੌਕ ਕੀਤਾ ਗਿਆ ਸੀ |