ਹੰਸ ਰਾਜ ਹੰਸ ਦੇ ਭਤੀਜੇ ਦੀ ਮੌਤ 'ਤੇ ਗਾਖਲ ਪਰਿਵਾਰ ਤੇ ਸੰਗੀਤ ਪ੍ਰੇਮੀਆਂ ਨੇ ਪ੍ਰਗਟਾਇਆ ਦੁੱਖ

ਸਾਨ ਫਰਾਂਸਿਸਕੋ,10 ਜੁਲਾਈ (ਐਸ. ਅਸ਼ੋਕ ਭੌਰਾ)-ਪੰਜਾਬ ਦੇ ਰਾਜ ਗਾਇਕ ਤੇ ਪਦਮ ਸ੍ਰੀ ਹੰਸ ਰਾਜ ਹੰਸ ਹਾਲੇ ਆਪਣੀ ਧਰਮ ਪਤਨੀ ਰੇਸ਼ਮ ਕੌਰ ਹੰਸ ਦੀ ਬੇਵਕਤ ਮੌਤ ਦੇ ਹੀ ਅਸਹਿ ਸਦਮੇ 'ਚ ਸਨ ਕਿ ਉਹਨਾਂ 'ਤੇ ਇਕ ਹੋਰ ਦੁੱਖ ਦਾ ਪਹਾੜ ਆਣ ਡਿੱਗਿਆ ਹੈ | ਉਹਨਾਂ ਦਾ ਨੌਜਵਾਨ ਭਤੀਜਾ ਸੂਰਜ ਕੁਮਾਰ (42) ਅਚਾਨਕ ਕੈਨੇਡਾ 'ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ | ਜਿਸ 'ਤੇ ਜਿੱਥੇ ਅਮਰੀਕਾ ਵਸਦੇ ਸੰਗੀਤ ਪ੍ਰੇਮੀਆਂ, ਗਾਇਕਾਂ ਨੇ ਇਸ ਦੁੱਖ ਦੀ ਘੜੀ 'ਚ ਹੰਸ ਰਾਜ ਹੰਸ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਉਨ੍ਹਾਂ ਦੇ ਨਜ਼ਦੀਕੀ ਤੇ ਗਾਖਲ ਗਰੁੱਪ ਦੇ ਸਰਦਾਰ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਹ ਹੰਸ ਰਾਜ ਹੰਸ ਨਾਲ ਇਸ ਦੁੱਖ ਦੀ ਘੜੀ 'ਚ ਸ਼ਰੀਕ ਹਨ ਤੇ ਵਾਹਿਗੁਰੂ ਉਹਨਾਂ ਨੂੰ ਇਹ ਭਾਣਾ ਮੰਨਣ ਦੀ ਸਮਰੱਥਾ ਤੇ ਬਲ ਬਖਸ਼ੇ |