ਅੰਮ੍ਰਿਤਸਰ ’ਚ ਢਾਇਆ ਜਾਵੇਗਾ ਇਕ ਹੋਰ ਆ ਨਸ਼ਾ ਤਸਕਰ ਦਾ ਘਰ

ਅੰਮ੍ਰਿਤਸਰ, 10 ਜੁਲਾਈ (ਰੇਸ਼ਮ ਸਿੰਘ)- ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੇ ਘਰ ਢਾਏ ਜਾਣ ਦੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਅੱਜ ਅੰਮ੍ਰਿਤਸਰ ਪੁਲਿਸ ਵਲੋਂ ਇਕ ਹੋਰ ਨਸ਼ਾ ਤਸਕਰ ਦਾ ਘਰ ਢਾਇਆ ਜਾ ਰਿਹਾ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਘਰ ਕੋਟ ਖਾਲਸਾ ਖੇਤਰ ’ਚ ਪੈਂਦਾ ਹੈ, ਜਿੱਥੇ ਅੱਜ ਡੇਢ ਵਜੇ ਦੇ ਕਰੀਬ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਵਲੋਂ ਕਾਰਵਾਈ ਕਰਕੇ ਇਸ ਘਰ ਨੂੰ ਢਾਏ ਜਾਣ ਦੀ ਕਾਰਵਾਈ ਨੂੰ ਪੂਰਾ ਕੀਤਾ ਜਾਏਗਾ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ’ਚ 9 ਘਰ ਢਾਏ ਜਾ ਚੁੱਕੇ ਹਨ ਅਤੇ ਇਹ ਦਸਵਾਂ ਘਰ ਹੋਵੇਗਾ।