ਇੰਡੀਆ ਏ ਹਾਕੀ ਟੀਮ ਨੇ ਯੂਰਪੀਅਨ ਦੌਰੇ ’ਤੇ ਆਇਰਲੈਂਡ ਨੂੰ 6-0 ਨਾਲ ਹਰਾਇਆ

ਆਇਂਡਹੋਵਨ (ਨੀਦਰਲੈਂਡ), 10 ਜੁਲਾਈ- ਭਾਰਤ ਏ ਪੁਰਸ਼ ਹਾਕੀ ਟੀਮ ਨੇ ਯੂਰਪੀਅਨ ਦੌਰੇ ’ਤੇ ਆਪਣਾ ਦਬਦਬਾ ਜਾਰੀ ਰੱਖਿਆ ਤੇ ਇਥੇ ਹਾਕੀ ਕਲੱਬ ਓਰੈਂਜੇ-ਰੂਡ ਵਿਖੇ ਆਇਰਲੈਂਡ ਨੂੰ 6-0 ਨਾਲ ਕਰਾਰੀ ਹਾਰ ਦਿੱਤੀ। ਇਹ ਇੰਡੀਆ ਏ ਦੀ ਆਇਰਲੈਂਡ ਵਿਰੁੱਧ ਲਗਾਤਾਰ ਦੂਜੀ ਜਿੱਤ ਹੈ, ਜਿਸ ਨੂੰ ਉਨ੍ਹਾਂ ਨੇ ਟੂਰ ਓਪਨਰ ਵਿਚ 6-1 ਨਾਲ ਹਰਾਇਆ।
ਉੱਤਮ ਸਿੰਘ ਨੇ ਇੰਡੀਆ ਏ ਲਈ ਸਕੋਰਿੰਗ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਕਪਤਾਨ ਸੰਜੇ ਨੇ 2-0 ਨਾਲ ਸਕੋਰ ਬਣਾਇਆ।
ਇਸ ਤੋਂ ਬਾਅਦ ਮਿਡਫੀਲਡਰ ਮੁਹੰਮਦ ਰਾਹੀਲ ਮਾਊਸੀਨ ਨੇ ਪ੍ਰਭਾਵਸ਼ਾਲੀ ਲਗਾਤਾਰ ਦੋ ਗੋਲ ਕੀਤੇ, ਜਿਸ ਤੋਂ ਬਾਅਦ ਅਮਨਦੀਪ ਲਾਕੜਾ ਅਤੇ ਵਰੁਣ ਕੁਮਾਰ ਨੇ ਇਕ-ਇਕ ਗੋਲ ਕੀਤਾ।
ਭਾਰਤੀ ਟੀਮ ਅਗਲਾ ਮੈਚ ਸ਼ਨੀਵਾਰ ਨੂੰ ਫਰਾਂਸ ਨਾਲ ਖੇਡੇਗੀ।