ਕੇਂਦਰ ਸਾਨੂੰ ਆਪਸ ’ਚ ਲੜਾ ਕੇ ਮਾਰ ਰਹੀ ਹੱਕ- ਮੁੱਖ ਮੰਤਰੀ
ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਾਨੂੰ ਆਪਸ ਵਿਚ ਲੜਾ ਕੇ ਸਾਡੇ ਹੱਕ ਮਾਰ ਰਹੀ ਹੈ, ਸਾਡੀਆਂ ਤਾਂ ਹਰਿਆਣੇ ਨਾਲ ਰਿਸ਼ਤੇਦਾਰੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ।
ਈ.ਡੀ. ਉਨ੍ਹਾਂ ਸੂਬਿਆਂ ਵਿਚ ਕਿਉਂ ਆਉਂਦੀ ਹੈ, ਜਿੱਥੇ ਭਾਜਪਾ ਦੀ ਸਰਕਾਰ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਆਪਾਂ ਗੱਲ ਉਹ ਕਰੀਏ, ਜਿਸ ਨਾਲ ਪੰਜਾਬ ਦਾ ਫਾਇਦਾ ਹੋਵੇ ਨਾ ਕਿਸੇ ਦਾ ਨਿੱਜੀ ਫਾਇਦਾ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਦੇ ਖੇਤਾਂ ਵਿਚ ਨਹਿਰਾਂ ਖ਼ਤਮ ਹੁੰਦੀਆਂ ਹਨ, ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਬਣੀਆਂ ਹੋਣ, ਉਨ੍ਹਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਕੀ ਪਤਾ।