ਮੋਟਰਸਾਇਕਲ ਸਵਾਰਾਂ ’ਤੇ ਡਿੱਗਾ ਦਰਖ਼ਤ, ਇਕ ਦੀ ਮੌਤ

ਟੱਲੇਵਾਲ, (ਬਰਨਾਲਾ), 11 ਜੁਲਾਈ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਬੀਹਲਾ ਸੜਕ ’ਤੇ ਅੱਜ ਇਕ ਅਣ-ਹੋਣੀ ਘਟਨਾ ਵਾਪਰ ਗਈ, ਜਦ ਸੜਕ ’ਤੇ ਮਿੱਟੀ ਪਾ ਰਹੇ ਇਕ ਟਿੱਪਰ, ਜੋ ਕਿ ਸੜਕ ’ਤੇ ਝੁਕੇ ਸਫੈਦੇ ਨਾਲ ਟਕਰਾ ਗਿਆ ਤੇ ਮੋਟਰਸਾਇਕਲ ਸਵਾਰਾਂ ’ਤੇ ਜਾ ਡਿੱਗਾ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਇਕ ਔਰਤ ਅਤੇ 14 ਸਾਲਾਂ ਲੜਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ, ਜਿੰਨ੍ਹਾਂ ਨੂੰ ਥਾਣਾ ਟੱਲੇਵਾਲ ਦੇ ਮੁਖੀ ਨਿਰਮਲਜੀਤ ਸਿੰਘ ਅਤੇ ਹਾਜ਼ਰ ਲੋਕਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ।