ਸ਼ੁਭਮਨ ਗਿੱਲ ਦੀ ਲਾਰਡਜ਼ ਜਰਸੀ ਲੱਖਾਂ 'ਚ ਹੋਈ ਨਿਲਾਮ

ਨਵੀਂ ਦਿੱਲੀ, 9 ਅਗਸਤ (ਇੰਟ)-ਇੰਗਲੈਂਡ ਦੌਰੇ 'ਤੇ ਪਹਿਲੀ ਵਾਰ ਟੈਸਟ ਟੀਮ ਦੀ ਕਪਤਾਨੀ ਕਰਨ ਵਾਲੇ ਸ਼ੁਭਮਨ ਗਿੱਲ ਨੇ ਆਪਣੀ ਬੱਲੇਬਾਜ਼ੀ ਤੇ ਕਪਤਾਨੀ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ | ਉਹ ਇਸ ਲੜੀ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣੇ | ਇਹ ਲੜੀ 2-2 ਨਾਲ ਡਰਾਅ ਰਹੀ, ਜਿਸ ਨੂੰ ਭਾਰਤ ਦੀ ਜਿੱਤ ਮੰਨਿਆ ਜਾ ਰਿਹਾ ਹੈ | ਇਸ ਲੜੀ ਤੋਂ ਬਾਅਦ ਗਿੱਲ ਦੀ ਟੀ-ਸ਼ਰਟ ਦੀ ਨਿਲਾਮੀ ਕੀਤੀ ਗਈ | ਸਿਰਫ਼ ਗਿੱਲ ਹੀ ਨਹੀਂ, ਭਾਰਤ ਅਤੇ ਇੰਗਲੈਂਡ ਦੇ ਖਿਡਾਰੀਆਂ ਦੀਆਂ ਕਈ ਚੀਜ਼ਾਂ ਦੀ ਨਿਲਾਮੀ ਕੀਤੀ ਗਈ ਜਿਸ 'ਚ ਗਿੱਲ ਦੀ ਟੀ-ਸ਼ਰਟ ਸਭ ਤੋਂ ਮਹਿੰਗੀ ਵਿਕ ਗਈ | ਗਿੱਲ ਨੇ ਲਾਰਡਸ ਵਿਖੇ ਖੇਡੇ ਗਏ ਤੀਜੇ ਟੈਸਟ ਮੈਚ 'ਚ ਇਹ ਟੀ-ਸ਼ਰਟ ਪਹਿਨੀ ਸੀ, ਜਿਸ ਨੂੰ ਲਗਭਗ 5.41 ਲੱਖ ਰੁਪਏ 'ਚ ਖਰੀਦਿਆ ਗਿਆ ਸੀ | ਇਹ ਨਿਲਾਮੀ ਰੈਡ ਫਾਰ ਰਾਥ ਨਾਮਕ ਚੈਰਿਟੀ ਫਾਊਾਡੇਸ਼ਨ ਦੁਆਰਾ ਕੀਤੀ ਗਈ ਸੀ | ਖਿਡਾਰੀਆਂ ਦੀਆਂ ਟੀ-ਸ਼ਰਟਾਂ ਤੋਂ ਇਲਾਵਾ, ਕੈਪਸ, ਬੱਲੇ, ਟਿਕਟਾਂ ਵੀ ਨਿਲਾਮ ਕੀਤੀਆਂ ਗਈਆਂ ਸਨ |