JALANDHAR WEATHER

ਪਦਮਨੀ ਕੋਲਹਾਪੁਰੀ ਨਾਲ ਐਡੀਲੇਡ 'ਚ ਇਕ ਮੁਲਾਕਾਤ ਸਮਾਗਮ

ਐਡੀਲੇਡ, 9 ਅਗਸਤ (ਗੁਰਮੀਤ ਸਿੰਘ ਵਾਲੀਆ)-ਭਾਰਤੀ ਅਦਾਕਾਰਾ ਤੇ ਗਾਇਕਾ ਪਦਮਨੀ ਕੋਲਹਾਪੁਰੀ ਨਾਲ ਰਾਤ ਦੇ ਖਾਣੇ 'ਤੇ ਮੀਟ ਐਂਡ ਗ੍ਰੀਟ ਸਮਾਗਮ ਐਡੀਲੇਡ ਓਮਨੀ ਫੰਕਸ਼ਨ ਸੈਂਟਰ 10 ਅਗਸਤ ਸ਼ਾਮ 6 ਵਜੇ ਤੋਂ ਰਾਤ ਤੱਕ ਕਰਵਾਇਆ ਜਾਵੇਗਾ | ਇਸ ਦੇ ਮੁੱਖ ਪ੍ਰਬੰਧਕ ਨਰਿੰਦਰ ਬੈਂਸ ਅਖੰਡ ਹੋਮਜ਼, ਦੀਪ ਘੁਮਾਣ, ਮਨਵੀਰ ਸ਼ਰਮਾ, ਸ਼ੁਭਮ ਗੋਇਲ ਵਲੋਂ ਇਹ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਪਦਮਨੀ ਕੋਲਹਾਪੁਰੀ ਹਿੰਦੀ ਤੇ ਮਰਾਠੀ ਫਿਲਮਾਂ 'ਚ 80 ਦੇ ਦਹਾਕੇ ਦੀ ਮੋਹਰੀ ਅਦਾਕਾਰਾ 'ਚੋਂ ਹੈ, ਜਿੰਨ੍ਹਾ ਨੇ 4 ਦਹਾਕਿਆਂ ਤੋਂ ਵੱਧ ਸਮੇਂ 'ਚ 75 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਹੈ ਤੇ 3 ਫਿਲਮਫੇਅਰ ਸਨਮਾਨਾਂ ਸਮੇਤ ਕਈ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ | ਕੋਲਹਾਪੁਰੀ ਨੇ ਹਿੰਦੀ ਸਿਨੇਮਾ 'ਚ ਆਪਣੇ ਆਪ ਨੂੰ ਇਕ ਮੋਹਰੀ ਔਰਤ ਦੇ ਰੂਪ 'ਚ ਸਥਾਪਿਤ ਕੀਤਾ | ਮੁੱਖ ਪ੍ਰਬੰਧਕ ਨਰਿੰਦਰ ਬੈਂਸ ਅਖੰਡ ਹੋਮਜ਼ ਨੇ ਦੱਸਿਆ ਕੇ ਪ੍ਰੋਗਰਾਮ ਸਮੇਂ 'ਤੇ ਆਰੰਭ ਹੋ ਰਿਹਾ ਹੈ ਉਨ੍ਹਾ ਸਭਨਾ ਨੂੰ ਸਮੇ ਸਿਰ ਪਹੁੰਚਣ ਲਈ ਅਪੀਲ ਕੀਤੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ