JALANDHAR WEATHER

ਗੜ੍ਹਸ਼ੰਕਰ ਦੇ ਆਰੀਅਨ ਸ਼ਰਮਾ ਦੀ ਆਸਟ੍ਰੇਲੀਅਨ ਕ੍ਰਿਕਟ ਟੀਮ 'ਚ ਚੋਣ

ਗੜ੍ਹਸ਼ੰਕਰ, 9 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਦੇ ਆਰੀਅਨ ਸ਼ਰਮਾ ਦੀ ਆਸਟ੍ਰੇਲੀਆ ਦੀ ਅੰਡਰ-19 ਵਰਗ ਕ੍ਰਿਕਟ ਟੀਮ ਲਈ ਚੋਣ ਹੋਈ ਹੈ | ਇਹ ਉਪਲਭਧੀ ਹਾਸਿਲ ਕਰਨ ਵਾਲਾ ਆਰੀਅਨ ਸ਼ਰਮਾ ਇਕਲੌਤਾ ਪੰਜਾਬੀ (ਭਾਰਤੀ) ਹੋਵੇਗਾ | ਗੜ੍ਹਸ਼ੰਕਰ ਨਿਵਾਸੀ ਡਾ. ਕੀਮਤੀ ਲਾਲ ਸ਼ਰਮਾ ਦੇ ਪੋਤਰੇ ਤੇ ਮੈਲਬੌਰਨ 'ਚ ਕਾਰੋਬਾਰ ਕਰ ਰਹੇ ਰਮਨ ਸ਼ਰਮਾ (ਇੰਦਰ) ਤੇ ਸ਼ਰੂਤੀ ਸ਼ਰਮਾ ਦੇ 17 ਸਾਲਾ ਹੋਣਹਾਰ ਪੁੱਤਰ ਆਰੀਅਨ ਸ਼ਰਮਾ ਦਾ ਜਨਮ ਆਸਟ੍ਰੇਲੀਆ ਵਿਖੇ ਹੋਇਆ ਸੀ | ਆਰੀਅਨ ਸ਼ਰਮਾ ਦੇ ਦਾਦਾ ਜੀ ਨੇ ਦੱਸਿਆ ਕਿ ਆਰੀਅਨ ਸ਼ਰਮਾ ਦੀ ਚੋਣ ਨੇ ਪਰਿਵਾਰ ਹੀ ਨਹੀਂ ਸਗੋਂ ਪੰਜਾਬੀਆਂ ਅਤੇ ਭਾਰਤੀਆਂ ਦਾ ਸਿਰ ਉੱਚਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕੋਚ ਮੈਡੀ ਦੀ ਅਗਵਾਈ 'ਚ ਆਰੀਅਨ ਸ਼ਰਮਾ ਇਸ ਮੁਕਾਮ 'ਤੇ ਪਹੁੰਚਿਆ ਹੈ | ਪਰਿਵਾਰ ਨੇ ਆਰੀਅਨ ਦੀ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ | ਗੜ੍ਹਸ਼ੰਕਰ ਤੋਂ ਸਮਾਜ ਸੇਵੀ ਡਾ. ਹਰਵਿੰਦਰ ਸਿੰਘ ਬਾਠ, ਰਣਜੀਤ ਸਿੰਘ ਖੱਖ, ਸ਼ਲਿੰਦਰ ਸਿੰਘ ਰਾਣਾ, ਡਾ, ਤਿਲਕ ਰਾਜ, ਵਿਕਾਸ ਗੌਰੀ, ਸੋਨੂੰ, ਕੇਸ਼ਵ ਸ਼ਰਮਾ, ਲੱਕੀ ਲਖਨਪਾਲ ਨੇ ਸ਼ਰਮਾ ਪਰਿਵਾਰ ਨੂੰ ਵਧਾਈ ਦਿੱਤੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ