JALANDHAR WEATHER

ਓਮਾਨ 'ਚ ਸਲਾਲਾਹ ਅੰਤਰਰਾਸ਼ਟਰੀ ਲੋਕ ਮੇਲੇ 'ਚ ਪੰਜਾਬੀਆਂ ਦੀ ਰਹੀ ਚੜ੍ਹਤ

ਜਲੰਧਰ, 9 ਅਗਸਤ (ਅਜੀਤ ਬਿਊਰੋ)-ਵਿਸ਼ਵ ਪੱਧਰੀ ਲੋਕ ਮੇਲੇ, ਸਲਾਲਾਹ ਇੰਟਰਨੈਸ਼ਨਲ ਫੋਕ ਫੈਸਟੀਵਲ 'ਚ ਪੰਜਾਬ ਤੇ ਦਿੱਲੀ ਤੋਂ 16 ਮੈਂਬਰੀ ਲੋਕ ਸੰਗੀਤ ਟੀਮ ਨੇ ਪੰਜਾਬ ਤੇ ਦੇਸ਼ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ | ਡਾਇਰੈਕਟਰ ਡਾ: ਦਵਿੰਦਰ ਸਿੰਘ ਛੀਨਾ ਦੀ ਅਗਵਾਈ 'ਚ ਗਏ, ਇਸ ਫੌਕ ਗਰੁੱਪ 'ਚ ਗੁਰਿੰਦਰ ਸਿੰਘ ਮਹਿਰੋਕ, ਹਰਜੀਤ ਸਿੰਘ ਗੁੱਡੂ, ਹਰਿੰਦਰ ਕੌਰ ਹੁੰਦਲ, ਬਲਜਿੰਦਰ ਸਿੰਘ ਤੂਰ, ਪ੍ਰੋ: ਸ਼ਾਇਨਾ ਪਰਮਾਰ ਤੇ ਗਗਨਦੀਪ ਸਿੰਘ ਨਨੜੇ, ਮਨਦੀਪ ਸਿੰਘ ਲੋਟੇ, ਨਵਪ੍ਰੀਤ ਕÏਰ ਲੋਟੇ, ਬੰਸੀ ਲਾਲ ਢੋਲੀ, ਜ਼ੋਰਾਵਰ ਸਿੰਘ, ਰਜਿੰਦਰ ਸਿੰਘ, ਗੁਰਸਿਮਰਨ ਸਿੰਘ, ਕ੍ਰਿਸ਼ਨ ਕੁਮਾਰ, ਦਵਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਸ਼ਾਮਿਲ ਸਨ | ਇਸ ਮੇਲੇ 'ਚ ਸਲੋਵਾਕੀਆ, ਬੁਲਗਾਰੀਆ, ਇਟਲੀ, ਰੂਸ, ਓਮਾਨ, ਭਾਰਤ, ਫਿਲੀਪੀਨਜ਼, ਮੈਕਸੀਕੋ ਅਤੇ ਯੂਰਪੀਅਨ ਦੇਸ਼ਾਂ ਦੇ ਕਲਾਕਾਰਾਂ ਸਮੇਤ 16 ਤੋਂ ਵੱਧ ਦੇਸ਼ਾਂ ਦੇ ਲੋਕ ਕਲਾਕਾਰਾਂ ਨੇ ਭਾਗ ਲਿਆ | ਇਸ ਮੌਕੇ ਪ੍ਰਧਾਨ ਰਾਕੇਸ਼ ਕੁਮਾਰ ਝਾਅ, ਗੁਰਦੁਆਰਾ ਸਲਾਲਾ ਦੇ ਪ੍ਰਧਾਨ ਰਣਜੀਤ ਸਿੰਘ, ਦਲਬੀਰ ਸਿੰਘ ਨੇ ਟੀਮ ਨੂੰ ਸਨਮਾਨਿਤ ਕੀਤਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ