JALANDHAR WEATHER

ਬੈਂਗਲੁਰੂ 'ਚ ਬਣਾਇਆ ਜਾਵੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਿ੍ਕਟ ਸਟੇਡੀਅਮ

ਬੈਂਗਲੁਰੂ, 9 ਅਗਸਤ (ਇੰਟ)-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੈਂਗਲੁਰੂ ਦੇ ਨੇੜੇ ਇਕ ਨਵਾਂ ਕਿ੍ਕਟ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ | ਇਸ ਸਟੇਡੀਅਮ 'ਚ ਇੱਕੋ ਸਮੇਂ 80 ਹਜ਼ਾਰ ਦਰਸ਼ਕ ਮੈਚ ਦੇਖ ਸਕਣਗੇ | ਦਰਸ਼ਕਾਂ ਦੀ ਸਮਰੱਥਾ ਦੇ ਮਾਮਲੇ 'ਚ, ਇਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਿ੍ਕਟ ਸਟੇਡੀਅਮ ਹੋਵੇਗਾ | ਸਿੱਧਰਮਈਆ ਨੇ ਸੂਰਿਆ ਸਿਟੀ, ਬੋਮਾਸੰਦਰਾ 'ਚ ਇਕ ਸਟੇਡੀਅਮ ਬਣਾਉਣ ਲਈ ਕਰਨਾਟਕ ਹਾਊਸਿੰਗ ਬੋਰਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਹ 1650 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ | ਨਵਾਂ ਸਟੇਡੀਅਮ ਪਹਿਲਾਂ ਤੋਂ ਮੌਜੂਦ ਐਮ. ਚਿੰਨਾਸਵਾਮੀ ਸਟੇਡੀਅਮ ਤੋਂ 22 ਕਿਲੋਮੀਟਰ ਦੂਰ ਹੈ | ਇਸਨੂੰ ਬਣਾਉਣ ਦਾ ਫੈਸਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਜਿੱਤ ਦੇ ਜਸ਼ਨ ਦੌਰਾਨ ਹੋਈ ਭਾਜੜ ਤੋਂ ਬਾਅਦ ਲਿਆ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ