ਬਰਤਾਨੀਆ ਦੇ ਸ਼ਾਹੀ ਗਾਰਡ ਆਰਮੀ ਦਾ ਹਿੱਸਾ ਬਣਿਆ ਪੰਜਾਬੀ ਨੌਜਵਾਨ

ਲੰਡਨ, 9 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰੋਇਲ ਗਾਰਡ 'ਚ ਭਰਤੀ ਹੋਇਆ ਸਿੱਖ ਨੌਜਵਾਨ ਹੁਣ ਤੋਂ ਸ਼ਾਹੀ ਮਹਿਲ 'ਚ ਦਿਖਾਈ ਦੇਵੇਗਾ | ਤਰਨਤਾਰਨ ਜ਼ਿਲੇ੍ਹ ਦੇ ਪਿੰਡ ਲੋਹ ਕੇ ਦਾ ਜੰਮਪਲ ਅਨਮੋਲਦੀਪ ਸਿੰਘ 2019 'ਚ ਬਤੌਰ ਵਿਦਿਆਰਥੀ ਯੂ.ਕੇ. ਆਇਆ ਸੀ | ਲੇਕਨ ਅਨਮੋਲਦੀਪ ਸ਼ੁਰੂ ਤੋਂ ਹੀ ਫÏਜ 'ਚ ਭਰਤੀ ਹੋਣਾ ਚਾਹੁੰਦਾ ਸੀ | ਉਸ ਦੇ ਪਿਤਾ, ਦਾਦਾ ਅਤੇ ਪੜਦਾਦਾ ਵੀ ਭਾਰਤੀ ਫੌਜ 'ਚ ਸੇਵਾਵਾਂ ਨਿਭਾਅ ਚੁੱਕੇ ਹਨ ¢ ਬਰਤਾਨੀਆ ਦੀ ਰੋਇਲ ਗਾਰਡ ਦਾ ਹਿੱਸਾ ਹੁੰਦਿਆਂ ਹੁਣ ਉਹ ਦਸਤਾਰ ਪਹਿਨ ਕੇ ਸਿੱਖੀ ਦਿੱਖ 'ਚ ਬਕਿੰਘਮ ਪੈਲਿਸ 'ਚ ਆਪਣੀਆਂ ਸੇਵਾਵਾਂ ਨਿਭਾਵੇਗਾ |