JALANDHAR WEATHER

ਭਾਰਤ ਦੇ ਰਮੇਸ਼ ਬੁਧਿਆਲ ਨੇ ਏਸ਼ੀਅਨ ਸਰਫਿੰਗ ਫਾਈਨਲ 'ਚ ਜਗ੍ਹਾ ਪੱਕੀ ਕੀਤੀ

ਚੇਨਈ, 9 ਅਗਸਤ (ਪੀ.ਟੀ.ਆਈ.)-ਭਾਰਤ ਦੇ ਰਮੇਸ਼ ਬੁਧਿਆਲ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੱਥੇ ਏਸ਼ੀਅਨ ਸਰਫਿੰਗ ਚੈਂਪੀਅਨਸ਼ਿਪ ਦੇ ਓਪਨ ਪੁਰਸ਼ ਫਾਈਨਲ 'ਚ ਪਹੁੰਚ ਗਿਆ | ਰਮੇਸ਼ ਨੇ ਦਿਨ ਦੀ ਸ਼ੁਰੂਆਤ ਕੁਆਰਟਰ ਫਾਈਨਲ ਹੀਟ ਰੇਸ 'ਚ 14.84 ਅੰਕਾਂ ਨਾਲ ਸਿਖਰਲੇ ਸਥਾਨ 'ਤੇ ਕੀਤੀ | ਉਹ ਫਿਲੀਪੀਨਜ਼ ਦੇ ਨੀਲ ਸੈਂਚਸ (12.80 ਅੰਕ) ਤੋਂ ਅੱਗੇ ਸੀ | ਸੈਮੀਫਾਈਨਲ 'ਚ, ਰਮੇਸ਼ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਤੇ 11.43 ਅੰਕ ਬਣਾਏ | ਇਸ ਤਰ੍ਹਾਂ, ਇਕ ਭਾਰਤੀ ਸਰਫਰ ਨੇ ਪਹਿਲੀ ਵਾਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ | ਭਾਰਤ ਦੇ ਕਿਸ਼ੋਰ ਕੁਮਾਰ ਵੀ ਸੈਮੀਫਾਈਨਲ 'ਚ ਪਹੁੰਚੇ ਪਰ 8.03 ਅੰਕਾਂ ਨਾਲ ਹਮਵਤਨ ਰਮੇਸ਼, ਏਰੀਆਨਾ ਤੇ ਚੀਨ ਦੇ ਸ਼ਿਡੋਂਗ ਵੂ (9.10) ਤੋਂ ਪਿਛੇ ਚੌਥੇ ਸਥਾਨ 'ਤੇ ਰਹੇ | ਤੀਜੇ ਭਾਰਤੀ ਸਰਫਰ ਡੀ ਸ਼੍ਰੀਕਾਂਤ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਤੇ ਕੁਆਰਟਰ ਫਾਈਨਲ 'ਚ ਕੋਰੀਆ ਦੇ ਕਨੋਆ ਹੀਜੇ (10.94 ਅੰਕ) ਨੂੰ ਹਰਾਇਆ, ਪਰ ਉਸਦੇ ਹੀਟ ਸਕੋਰ 10.90 ਕਾਰਨ ਉਸਨੂੰ ਬਾਹਰ ਹੋਣਾ ਪਿਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ