ਪੀ.ਆਈ.ਐਫ. ਲੰਡਨ ਚੈਂਪੀਅਨਸ਼ਿਪ: ਗੋਲਫਰ ਦੀਕਸ਼ਾ ਪਹਿਲੇ ਦੌਰ ਤੋਂ ਬਾਅਦ 10ਵੇਂ ਸਥਾਨ 'ਤੇ ਰਹੀ

ਲੰਡਨ (ਯੂ.ਕੇ.), 9 ਅਗਸਤ (ਪੀ. ਟੀ. ਆਈ.)-ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਪੀ. ਆਈ. ਐਫ. ਲੰਡਨ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਡਬਲ ਬੋਗੀ ਤੋਂ ਉਭਰ ਕੇ ਆਖਰੀ ਚਾਰ ਹੋਲਾਂ 'ਚ ਦੋ ਬਰਡੀ ਬਣਾਉਂਦੇ ਹੋਏ 3 ਅੰਡਰ 70 ਦਾ ਕਾਰਡ ਖੇਡਿਆ | ਇਸ ਕਾਰਡ ਨਾਲ, ਉਹ ਮਹਿਲਾ ਯੂਰਪੀਅਨ ਟੂਰ ਟੂਰਨਾਮੈਂਟ ਦੇ ਪਾਰ-73 ਕੋਰਸ 'ਚ 10ਵੇਂ ਸਥਾਨ 'ਤੇ ਰਹੀ | ਹੋਰ ਭਾਰਤੀਆਂ 'ਚ, ਅਦਿਤੀ ਅਸ਼ੋਕ (73) 37ਵੇਂ ਸਥਾਨ 'ਤੇ ਰਹੀ, ਪ੍ਰਣਵੀ ਉਰਸ (75) 67ਵੇਂ ਸਥਾਨ 'ਤੇ ਰਹੀ ਤੇ ਅਵਨੀ ਪ੍ਰਸ਼ਾਂਤ (76) 75ਵੇਂ ਸਥਾਨ 'ਤੇ ਰਹੀ | ਅਦਿਤੀ ਨੇ 4 ਬਰਡੀ ਤੇ ਇੰਨੇ ਹੀ ਬੋਗੀ ਬਣਾਏ, ਜਦਕਿ ਪ੍ਰਣਵੀ ਨੇ 2 ਓਵਰ 75 ਦੇ ਕਾਰਡ 'ਚ 5 ਬਰਡੀ, 3 ਬੋਗੀ ਅਤੇ 2 ਡਬਲ ਬੋਗੀ ਬਣਾਏ | ਅਵਨੀ ਨੇ 76 ਹੋਲਾਂ 'ਚ ਇਕ ਬਰਡੀ ਤੇ ਚਾਰ ਬੋਗੀ ਬਣਾਏ |