JALANDHAR WEATHER

ਪਹਿਲੀ ਵਾਰ ਰੂਪਨਗਰ ਤੋਂ ਅਨੰਤਨਾਗ ਗੁਡਸ ਸ਼ੈੱਡ ਤੱਕ ਪਹੁੰਚੀ ਭਾਰਤੀ ਰੇਲਵੇ ਦੀ ਮਾਲ ਗੱਡੀ

ਅਨੰਤਨਾਗ (ਜੰਮੂ-ਕਸ਼ਮੀਰ), 9 ਅਗਸਤ - ਭਾਰਤੀ ਰੇਲਵੇ ਦੀ ਮਾਲ ਗੱਡੀ ਪਹਿਲੀ ਵਾਰ ਪੰਜਾਬ ਦੇ ਰੂਪਨਗਰ ਤੋਂ ਕਸ਼ਮੀਰ ਘਾਟੀ ਵਿੱਚ ਨਵੇਂ ਚਾਲੂ ਕੀਤੇ ਗਏ ਅਨੰਤਨਾਗ ਗੁਡਸ ਸ਼ੈੱਡ 'ਤੇ ਪਹੁੰਚੀ, ਜੋ ਕਸ਼ਮੀਰ ਖੇਤਰ ਨੂੰ ਰਾਸ਼ਟਰੀ ਮਾਲ ਨੈੱਟਵਰਕ ਨਾਲ ਜੋੜਨ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਹੈ।
ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੀ ਐਕਸ ਪੋਸਟ ਨੂੰ ਦੁਬਾਰਾ ਪੋਸਟ ਕਰਦੇ ਹੋਏ, ਕਿਹਾ ਕਿ ਇਹ ਜੰਮੂ-ਕਸ਼ਮੀਰ ਵਿਚ ਵਪਾਰ ਅਤੇ ਸੰਪਰਕ ਲਈ ਇਕ ਮਹਾਨ ਦਿਨ ਹੈ। ਇਸ ਨਾਲ ਤਰੱਕੀ ਅਤੇ ਖੁਸ਼ਹਾਲੀ ਦੋਵਾਂ ਵਿਚ ਵਾਧਾ ਹੋਵੇਗਾ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ ਕਿ ਪੰਜਾਬ ਤੋਂ ਪਹਿਲੀ ਮਾਲ ਗੱਡੀ ਕਸ਼ਮੀਰ ਘਾਟੀ ਵਿਚ ਨਵੇਂ ਬਣੇ ਅਨੰਤਨਾਗ ਗੁਡਸ ਸ਼ੈੱਡ ਤੱਕ ਪਹੁੰਚੀ, ਜੋ ਕਿ ਕਸ਼ਮੀਰ ਖੇਤਰ ਨੂੰ ਰਾਸ਼ਟਰੀ ਮਾਲ ਨੈੱਟਵਰਕ ਨਾਲ ਜੋੜਨ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਰੇਲਵੇ ਨੈੱਟਵਰਕ ਦੁਆਰਾ ਆਵਾਜਾਈ ਕਸ਼ਮੀਰ ਘਾਟੀ ਵਿਚ ਰਹਿਣ ਵਾਲੇ ਸਾਡੇ ਨਾਗਰਿਕਾਂ ਲਈ ਲਾਗਤ ਘਟਾਏਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ