ਮਹਾਰਾਸ਼ਟਰ : ਨਿਰਮਾਣ ਅਧੀਨ ਢਾਂਚੇ ਦਾ ਇਕ ਹਿੱਸਾ ਡਿਗਿਆ

ਨਾਗਪੁਰ (ਮਹਾਰਾਸ਼ਟਰ), 9 ਅਗਸਤ - ਨਾਗਪੁਰ ਵਿਚ ਖਾਪਰਖੇੜਾ ਤੋਂ ਕੋਰਾੜੀ ਮੰਦਰ ਰਸਤੇ 'ਤੇ ਸਥਿਤ ਇਕ ਗੇਟ ਦੇ ਨਿਰਮਾਣ ਦੌਰਾਨ ਇਕ ਨਿਰਮਾਣ ਅਧੀਨ ਢਾਂਚੇ ਦਾ ਇਕ ਹਿੱਸਾ ਢਹਿ ਗਿਆ। ਕੁਝ ਉਸਾਰੀ ਕਾਮੇ ਫਸੇ ਹੋਣ ਦੀ ਖ਼ਬਰ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਐਨਡੀਆਰਐਫ ਅਤੇ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।