JALANDHAR WEATHER

ਕਲਯੁਗੀ ਪਿਓ ਨੇ ਧੀ ਨਾਲ ਕੀਤਾ ਜਬਰ-ਜ਼ਨਾਹ

ਮੋਗਾ, 9 ਅਗਸਤ-ਪਿੰਡ ਡਾਲਾ ਦੇ ਰਹਿਣ ਵਾਲੇ ਇਕ ਕਲਯੁਗੀ ਪਿਓ ਵਲੋਂ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁੜੀ ਵਲੋਂ ਆਪਣੀ ਮਾਂ ਨੂੰ ਇਸ ਸਬੰਧੀ ਦੱਸਿਆ ਗਿਆ ਅਤੇ ਕੁੜੀ ਵਲੋਂ ਹੀ 112 ਨੰਬਰ ਉਤੇ ਇਸ ਦੀ ਕੰਪਲੇਂਟ ਕੀਤੀ ਗਈ ਅਤੇ ਉਸ ਤੋਂ ਬਾਅਦ ਮੋਗਾ ਦੇ ਐਸ.ਐਸ.ਪੀ. ਵਲੋਂ ਇਸ ਸਬੰਧੀ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਭੇਜਿਆ ਅਤੇ ਪਿਉ ਨੂੰ ਕਾਬੂ ਕਰ ਲਿਆ। ਉਥੇ ਹੀ ਜਦੋਂ ਅੱਜ ਮੋਗਾ ਦੇ ਸਿਵਲ ਹਸਪਤਾਲ ਵਿਚ ਪਿਉ ਦਾ ਮੈਡੀਕਲ ਕਰਵਾਉਣ ਆਏ ਤਾਂ ਉਸਦੀ ਮਾਂ ਦਾ ਗੁੱਸਾ ਫੁੱਟ ਗਿਆ। ਇਸ ਮੌਕੇ ਮਹਿਲਾ ਨੇ ਦੱਸਿਆ ਕਿ ਉਸਦਾ ਦੂਸਰਾ ਵਿਆਹ ਹੋਇਆ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਪਿਉ ਉਸਦੀ ਕੁੜੀ ਨਾਲ ਗਲਤ ਕੰਮ ਕਰ ਰਿਹਾ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ