ਵੇਦਿਕਾ ਨੇ ਯੂ.ਐਸ. ਕਿਡਜ਼ ਗੋਲਫ 'ਚ ਜਿੱਤਿਆ ਖਿਤਾਬ

ਆਈਦਾ ਤੀਜੇ ਸਥਾਨ 'ਤੇ ਰਹੀ
ਪਾਈਨਹਰਸਟ (ਅਮਰੀਕਾ), 3 ਅਗਸਤ (ਪੀ.ਟੀ.ਆਈ.)-ਭਾਰਤ ਦੀ ਵੇਦਿਕਾ ਭੰਸਾਲੀ ਪਾਈਨਹਰਸਟ ਵਿਲੇਜ ਵਿਖੇ ਯੂ.ਐਸ. ਕਿਡਜ਼ ਵਰਲਡ ਚੈਂਪੀਅਨਸ਼ਿਪ ਗੋਲਫ 'ਚ ਚੈਂਪੀਅਨ ਬਣ ਗਈ | ਕੁੜੀਆਂ ਦੇ 9 ਸਾਲ ਦੇ ਵਰਗ 'ਚ ਖੇਡਦੇ ਹੋਏ, ਵੇਦਿਕਾ ਨੇ ਹਫ਼ਤੇ ਦਾ ਆਪਣਾ ਸਭ ਤੋਂ ਵਧੀਆ 9-ਹੋਲ ਰਾਊਾਡ 4-ਅੰਡਰ 32 ਨਾਲ ਕੀਤਾ, ਤੇ ਇਹ 3 ਦਿਨਾਂ 'ਚ ਦੂਜੀ ਵਾਰ ਬੋਗੀ ਫਰੀ ਸੀ | 33-33-32 ਦੇ ਨਾਲ, ਉਸਨੇ ਕੁੱਲ 10-ਅੰਡਰ ਬਣਾਇਆ ਤੇ ਜਪਾਨ ਦੀ ਐਮੀ ਮਿਨਾਮੀ ਨੂੰ ਇਕ ਸ਼ਾਟ ਨਾਲ ਤੇ ਅਮਰੀਕੀ ਆਡਰੇ ਝਾਂਗ ਨੂੰ 2 ਨਾਲ ਹਰਾਇਆ | ਵੇਦਿਕਾ, ਜੋ ਇਕ ਸਾਲ ਪਹਿਲਾਂ ਚੌਥੇ ਸਥਾਨ 'ਤੇ ਸੀ, ਨੇ 3 ਰਾਊਾਡ 'ਚ ਸਿਰਫ਼ ਇਕ ਬੋਗੀ ਕੀਤੀ, ਜਿਸ 'ਚੋਂ ਹਰ ਇਕ ਉਸਦੇ ਉਮਰ ਸਮੂਹ ਲਈ 9 ਹੋਲ ਹੈ | ਜਿਵੇਂ ਹੀ ਵੇਦਿਕਾ ਨੇ ਸੋਨ ਤਗਮਾ ਜਿੱਤਿਆ, ਬੈਂਗਲੁਰੂ ਦੀ ਇਕ ਹੋਰ ਗੋਲਫਰ ਆਈਦਾ ਥਿਮਈਆ (75-68-66) ਕੁੜੀਆਂ ਦੇ 11 ਵਰਗ 'ਚ ਤੀਜੇ ਸਥਾਨ 'ਤੇ ਰਹੀ | ਆਈਦਾ ਦਾ ਅੰਤਿਮ ਦੌਰ ਸ਼ਾਨਦਾਰ ਰਿਹਾ ਕਿਉਂਕਿ ਉਸਨੇ 6-ਅੰਡਰ 66 ਦਾ ਸਕੋਰ ਕੀਤਾ ਤੇ ਕੁੱਲ 7-ਅੰਡਰ ਬਣਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ |