JALANDHAR WEATHER

ਰੂਸ 'ਚ 600 ਸਾਲਾਂ ਬਾਅਦ ਫਟਿਆ ਇਕ ਜਵਾਲਾਮੁਖੀ, ਭੁਚਾਲ ਹੋ ਸਕਦੈ ਕਾਰਨ

ਮਾਸਕੋ, 3 ਅਗਸਤ (ਇੰਟ)-ਰੂਸ ਦੇ ਕਮਚਟਕਾ 'ਚ ਸਥਿਤ ਕ੍ਰੈਸ਼ੇਨਿਨੀਕੋਵ ਜਵਾਲਾਮੁਖੀ ਕਰੀਬ 600 ਸਾਲਾਂ ਬਾਅਦ ਫਟਿਆ | ਰੂਸ ਦੀ ਸਮਾਚਾਰ ਏਜੰਸੀ ਤੇ ਵਿਗਿਆਨੀਆਂ ਦੀ ਰਿਪੋਰਟ ਅਨੁਸਾਰ ਇਸਦਾ ਫੱਟਣਾ ਪਿਛਲੇ ਹਫ਼ਤੇ ਰੂਸ ਦੇ ਦੂਰ ਪੂਰਬ ਨੂੰ ਹਿਲਾ ਦੇਣ ਵਾਲੇ ਵੱਡੇ ਭੁਚਾਲ ਨਾਲ ਜੁੜਿਆ ਹੋ ਸਕਦਾ ਹੈ | ਕਾਮਚਟਕਾ ਜਵਾਲਾਮੁਖੀ ਫਟਣ ਸੰਬੰਧੀ ਗਠਿਟ ਪ੍ਰਤੀਕਿਰਿਆ ਟੀਮ ਦੀ ਮੁਖੀ ਓਲਗਾ ਗਿਰੀਨਾ ਨੇ ਕਿਹਾ ਕਿ ਕ੍ਰੈਸ਼ੇਨਿਨੀਕੋਵ ਦਾ ਆਖਰੀ ਲਾਵਾ ਨਿਕਾਸ ਕਰੀਬ 1463 ਦੌਰਾਨ ਹੋਇਆ ਸੀ ਤੇ ਉਸ ਤੋਂ ਬਾਅਦ ਇਸੇ ਫਟਣ ਸੰਬੰਧੀ ਕੌਈ ਜਾਣਕਾਰੀ ਨਹੀਂ ਹੈ | ਰੂਸ ਦੇ ਐਮਰਜੈਂਸੀ ਸੇਵਾਵਾਂ ਮੰਤਰਾਲੇ ਦੀ ਕਾਮਚਟਕਾ ਸ਼ਾਖਾ ਨੇ ਕਿਹਾ ਕਿ ਜਵਾਲਾਮੁਖੀ ਦੇ ਫਟਣ ਤੋਂ ਬਾਅਦ 6,000 ਮੀਟਰ (3.7 ਮੀਲ) ਤੱਕ ਸੁਆਹ ਦਾ ਇਕ ਉੱੱਚਾ ਬੱਦਲ ਉੱਠਿਆ | ਜਵਾਲਾਮੁਖੀ ਖੁਦ 1,856 ਮੀਟਰ 'ਤੇ ਖੜ੍ਹਾ ਹੈ | ਮੰਤਰਾਲੇ ਨੇ ਕਿਹਾ ਕਿ ਜਵਾਲਾਮੁਖੀ ਦੇ ਫਟਣ ਨੂੰ ਸੰਤਰੀ ਹਵਾਬਾਜ਼ੀ ਕੋਡ ਦਿੱਤਾ ਗਿਆ ਹੈ, ਜੋ ਕਿ ਜਹਾਜ਼ਾਂ ਲਈ ਵਧੇ ਹੋਏ ਜੋਖਮ ਨੂੰ ਦਰਸਾਉਂਦਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ