ਪੰਜਾਬ ਦੇ ਵਕੀਲਾਂ ਦੀ ਹੜਤਾਲ ਭਲਕੇ

ਸਮਾਣਾ (ਪਟਿਆਲਾ), 3 ਅਗਸਤ (ਸਾਹਿਬ ਸਿੰਘ)- ਸ੍ਰੀ ਅੰਮ੍ਰਿਤਸਰ ਦੀ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਲਖਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਵਿਰੁੱਧ ਰੋਸ ਵਜੋਂ ਪੰਜਾਬ ਭਰ ਦੇ ਵਕੀਲ ਭਲਕੇ 4 ਅਗਸਤ ਨੂੰ ਹੜਤਾਲ ਕਰਨਗੇ। ਹੜਤਾਲ ਦਾ ਸੱਦਾ ਸ੍ਰੀ ਅੰਮ੍ਰਿਤਸਰ ਦੀ ਬਾਰ ਐਸੋਸੀਏਸ਼ਨ ਨੇ ਦਿੱਤਾ ਹੈ। ਪੰਜਾਬ ਭਰ ਦੇ ਵਕੀਲਾਂ 'ਚ ਘਟਨਾ ਸੰਬੰਧੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪਟਿਆਲਾ , ਲੁਧਿਆਣਾ, ਜਲੰਧਰ ਸਮੇਤ ਪੰਜਾਬ ਦੀਆਂ ਜ਼ਿਲ੍ਹਾ ਅਤੇ ਉਪ ਮੰਡਲ ਬਾਰ ਐਸੋਸੀਏਸ਼ਨਾਂ ਵਕੀਲਾਂ ਨੇ ਹੱਤਿਆ ਦੀ ਸਖ਼ਤ ਨਿੰਦਿਆ ਕਰਦਿਆਂ 4 ਅਗਸਤ ਨੂੰ ' ਕੰਮ ਨਹੀਂ ' ਦੇ ਮਤੇ ਪਾਸ ਕੀਤੇ ਹਨ।