ਭਾਰਤ ਬਨਾਮ ਇੰਗਲੈਂਡ : ਇੰਗਲੈਂਡ ਨੂੰ ਜਿੱਤਣ ਲਈ 200+ ਦੌੜਾਂ ਦੀ ਲੋੜ

ਲੰਡਨ, 3 ਅਗਸਤ - ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਆਖ਼ਰੀ ਟੈਸਟ ਮੈਚ ਦਾ ਚੌਥਾ ਦਿਨ ਹੈ। ਓਵਲ ਵਿਖੇ ਖੇਡੇ ਜਾ ਰਹੇ ਇਸ ਮੈਚ ਵਿਚ, ਭਾਰਤੀ ਟੀਮ ਨੇ ਮੇਜ਼ਬਾਨ ਟੀਮ ਨੂੰ 374 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ਨੀਵਾਰ ਨੂੰ ਇੰਗਲੈਂਡ ਨੇ ਦੂਜੀ ਪਾਰੀ ਵਿਚ ਇਕ ਵਿਕਟ 'ਤੇ 50 ਦੌੜਾਂ ਬਣਾਈਆਂ। ਚੌਥੇ ਦਿਨ ਦਾ ਖੇਡ ਸ਼ੁਰੂ ਹੋ ਗਿਆ ਹੈ।
ਰੂਟ ਅਤੇ ਬਰੂਕ ਵਿਚਕਾਰ 40 ਦੌੜਾਂ ਤੋਂ ਵੱਧ ਦੀ ਸਾਂਝੇਦਾਰੀ ਹੋਈ ਹੈ। ਇੰਗਲੈਂਡ ਅਜੇ ਵੀ ਭਾਰਤ ਤੋਂ 220+ ਦੌੜਾਂ ਪਿੱਛੇ ਹੈ। ਭਾਰਤ ਚੌਥੀ ਵਿਕਟ ਦੀ ਭਾਲ ਵਿਚ ਹੈ।