JALANDHAR WEATHER

ਵਾਰਾਣਸੀ ਵਿਚ ਭਾਰੀ ਬਾਰਿਸ਼ ਕਾਰਨ ਗੰਗਾ ਨਦੀ ਦਾ ਪਾਣੀ ਦਾ ਪੱਧਰ ਵਧਿਆ

ਵਾਰਾਣਸੀ (ਉੱਤਰ ਪ੍ਰਦੇਸ਼), 3 ਅਗਸਤ - ਵਾਰਾਣਸੀ ਵਿਚ ਲਗਾਤਾਰ ਭਾਰੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਕਈ ਇਲਾਕਿਆਂ ਵਿਚ ਲਗਾਤਾਰ ਬਾਰਿਸ਼ ਕਾਰਨ ਗੰਗਾ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਹੜ੍ਹ ਦਾ ਪਾਣੀ ਵਾਰਾਣਸੀ ਦੇ ਤੱਟਵਰਤੀ ਇਲਾਕਿਆਂ ਵਿਚ ਦਾਖ਼ਲ ਹੋ ਗਿਆ ਹੈ। ਬਹੁਤ ਸਾਰੇ ਪਰਿਵਾਰ ਰਾਹਤ ਲਈ ਹੋਰ ਥਾਵਾਂ 'ਤੇ ਚਲੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਪਾਣੀ ਸ਼ਹਿਰ ਵਿਚ ਦਾਖ਼ਲ ਹੋ ਜਾਵੇਗਾ।


ਚੰਬਲ ਨਦੀ ਪਹਿਲਾਂ ਹੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕੀ ਹੈ। ਐਨ.ਡੀ.ਆਰ.ਐਫ.-ਐਸ.ਡੀ.ਆਰ.ਐਫ. ਅਤੇ ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਰਾਹਤ ਕੈਂਪਾਂ ਵਿਚ ਲਿਜਾ ਰਹੇ ਹਨ।

ਵਾਰਾਣਸੀ ਵਿਚ ਖਤਰੇ ਦੇ ਨਿਸ਼ਾਨ ਤੋਂ ਬਾਅਦ, ਗੰਗਾ ਦਾ ਪਾਣੀ 1978 ਦੇ ਹੜ੍ਹ ਵਿਚ 73.90 ਦੇ ਸਭ ਤੋਂ ਉੱਚੇ ਹੜ੍ਹ ਬਿੰਦੂ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਸ਼ਨੀਵਾਰ ਰਾਤ 9 ਵਜੇ, ਗੰਗਾ ਵਾਰਾਣਸੀ ਵਿਚ ਸੜਕਾਂ 'ਤੇ ਪਹੁੰਚ ਗਈ ਹੈ। ਅੱਧੀ ਰਾਤ 12 ਵਜੇ ਤੱਕ, ਪਾਣੀ ਦਾ ਪੱਧਰ ਹੋਰ ਵੀ ਵੱਧ ਗਿਆ। ਜਿੱਥੇ ਗੰਗਾ ਦਾ ਪਾਣੀ ਪੌੜੀਆਂ ਚੜ੍ਹ ਕੇ ਅੱਸੀ ਘਾਟ 'ਤੇ ਮੁੱਖ ਸੜਕ 'ਤੇ ਪਹੁੰਚ ਗਿਆ ਹੈ, ਉੱਥੇ ਹੀ ਦਸ਼ਾਸ਼ਵਮੇਧ ਅਤੇ ਸ਼ੀਤਲਾ ਘਾਟ 'ਤੇ ਗੰਗਾ ਵੀ ਪੌੜੀਆਂ ਚੜ੍ਹ ਕੇ ਸੜਕ 'ਤੇ ਪਹੁੰਚ ਗਈ ਹੈ। ਵਾਰਾਣਸੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਸਾਵਧਾਨੀਆਂ ਵਰਤ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ