ਪੀ.ਸੀ.ਬੀ. ਨੇ ਭਵਿੱਖ 'ਚ ਡਬਲਿਊ.ਸੀ.ਐਲ. 'ਚ ਭਾਗੀਦਾਰੀ 'ਤੇ ਪੂਰਨ ਪਾਬੰਦੀ ਲਗਾਈ

ਲਾਹੌਰ, 3 ਅਗਸਤ (ਪੀ.ਟੀ.ਆਈ.)-ਪਾਕਿਸਤਾਨ ਕਿ੍ਕਟ ਬੋਰਡ (ਪੀ.ਸੀ.ਬੀ.) ਨੇ ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ (ਡਬਲਯ.ੂਸੀ.ਐਲ.) ਦੇ ਭਵਿੱਖ ਦੇ ਐਡੀਸ਼ਨਾਂ 'ਚ ਆਪਣੇ ਖਿਡਾਰੀਆਂ ਦੀ ਭਾਗੀਦਾਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ | ਬੋਰਡ ਨੇ ਟੂਰਨਾਮੈਂਟ ਪ੍ਰਬੰਧਕਾਂ 'ਤੇ ਪੱਖਪਾਤੀ ਅਤੇ ਖੇਡ ਇਮਾਨਦਾਰੀ ਦੀ ਘਾਟ ਦਾ ਦੋਸ਼ ਲਗਾਇਆ | ਇਹ ਫੈਸਲਾ ਉਨ੍ਹਾਂ ਘਟਨਾਵਾਂ ਤੋਂ ਬਾਅਦ ਆਇਆ ਹੈ ਜਿਨ੍ਹਾਂ 'ਚ ਭਾਰਤੀ ਟੀਮ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਗੁਆਂਢੀ ਦੇਸ਼ ਨਾਲ ਦੁਵੱਲੇ ਖੇਡ ਸੰਬੰਧਾਂ ਵਿਰੁੱਧ ਦੇਸ਼ ਦੇ ਰੁਖ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਵਿਰੁੱਧ ਆਪਣੇ ਗਰੁੱਪ-ਪੜਾਅ ਦੇ ਮੁਕਾਬਲੇ ਅਤੇ ਸੈਮੀਫਾਈਨਲ ਦੋਵਾਂ ਨੂੰ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ | ਪੀਸੀਬੀ ਨੇ ਮੈਚ ਦੇ ਫਾਈਨਲ ਹੋਣ ਦੇ ਬਾਵਜੂਦ ਭਾਰਤ ਨੂੰ ਅੰਕ ਦੇਣ ਦੇ ਡਬਲਯੂ.ਸੀ.ਐਲ. ਦੇ ਫੈਸਲੇ 'ਤੇ ਵੀ ਸਖ਼ਤ ਇਤਰਾਜ਼ ਜਤਾਇਆ ਤੇ ਇਸਨੂੰ ਪਖੰਡ ਅਤੇ ਪੱਖਪਾਤ ਨਾਲ ਭਰਪੂਰ ਕਿਹਾ | ਭਾਰਤ ਤੇ ਪਾਕਿਸਤਾਨ ਦਾ ਗਰੁੱਪ ਪੜਾਅ 'ਚ ਮੁਕਾਬਲਾ ਹੋਣਾ ਤੈਅ ਸੀ ਪਰ ਸ਼ਿਖਰ ਧਵਨ, ਯੁਵਰਾਜ ਸਿੰਘ, ਇਰਫਾਨ ਪਠਾਨ, ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਦੀ ਭਾਰਤੀ ਟੀਮ ਨੇ ਅੱਤਵਾਦੀ ਹਮਲੇ ਤੇ ਉਸ ਤੋਂ ਬਾਅਦ ਭਾਰਤ ਵਲੋਂ ਕੀਤੇ ਗਏ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਰਾਸ਼ਟਰੀ ਭਾਵਨਾਵਾਂ ਦਾ ਹਵਾਲਾ ਦਿੰਦੇ ਹੋਏ ਖੇਡਣ ਤੋਂ ਇਨਕਾਰ ਕਰ ਦਿੱਤਾ | ਭਾਰਤ ਦੇ ਸੈਮੀਫਾਈਨਲ ਤੋਂ ਹਟਣ ਤੋਂ ਬਾਅਦ, ਪਾਕਿਸਤਾਨ ਸਿੱਧਾ ਫਾਈਨਲ ਵਿੱਚ ਪਹੁੰਚ ਗਿਆ | ਪੀ.ਸੀ.ਬੀ. ਨੇ ਡਬਲਯੂ.ਸੀ.ਐਲ. ਦੇ ਭਾਰਤ ਬਨਾਮ ਪਾਕਿਸਤਾਨ ਲੈਜੈਂਡਜ਼ ਮੈਚਾਂ ਨੂੰ ਰੱਦ ਕਰਨ ਵਾਲੇ ਪ੍ਰੈਸ ਰਿਲੀਜ਼ਾਂ ਦੀ ਸਮੱਗਰੀ ਸੰਬੰਧੀ ਕਿਹਾ ਕਿ ਇਹ ਪਖੰਡ ਤੇ ਪੱਖਪਾਤ ਨਾਲ ਨਾਲ ਭਰੀਆਂ ਸਨ | ਬੋਰਡ ਨੇ ਅੱਗੇ ਕਿਹਾ ਕਿ ਉਹ ਆਪਣੇ ਖਿਡਾਰੀਆਂ ਨੂੰ ਅਜਿਹੇ ਸਮਾਗਮਾਂ 'ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇ ਸਕਦਾ ਜਿੱਥੇ ਖੇਡ ਭਾਵਨਾ ਪੱਖਪਾਤੀ ਰਾਜਨੀਤੀ ਦੁਆਰਾ ਛਾਈ ਹੋਈ ਹੈ ਜੋ ਖੇਡ ਦੀ ਭਾਵਨਾ ਦੇ ਮੂਲ ਤੱਤ ਨੂੰ ਕਮਜ਼ੋਰ ਕਰ ਰਹੀ ਹੈ |