ਐਨ.ਡੀ.ਪੀ.ਐਸ ਦੇ ਪੰਜ ਮਾਮਲਿਆਂ ’ਚ ਸ਼ਾਮਿਲ ਔਰਤ ਦੀ ਦੁਕਾਨ ਢਾਹੀ

ਧਨੌਲਾ (ਬਰਨਾਲਾ), 11 ਜੁਲਾਈ (ਜਤਿੰਦਰ ਸਿੰਘ ਧਨੌਲਾ) - ਪੰਜਾਬ ਸਰਕਾਰ ਵਲੋਂ ਆਰੰਭੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਵਲੋਂ ਨਸ਼ਾ ਤਸਕਰੀ ਲਈ ਨਾਮਜ਼ਦ ਊਸ਼ਾ ਰਾਣੀ ਪਤਨੀ ਬੀਰਬਲ ਦੀ ਦੁਕਾਨ ਢਾਹੀ ਗਈ।
ਇਸ ਮੌਕੇ ਐਸ.ਪੀ. (ਡੀ) ਅਸ਼ੋਕ ਕੁਮਾਰ, ਡੀ.ਐਸ.ਪੀ. ਸਤਵੀਰ ਸਿੰਘ ਬੈਂਸ, ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ, ਐਸ.ਐਚ.ਓ. ਧਨੌਲਾ ਜਗਦੀਪ ਸਿੰਘ ਵੀ ਹਾਜ਼ਰ ਸਨ।