JALANDHAR WEATHER

ਨਾਭਾ ਜੇਲ੍ਹ 'ਚ ਬੰਦ ਮਜੀਠੀਆ ਨਾਲ ਐਡਵੋਕੇਟ ਕਲੇਰ ਨੇ ਕੀਤੀ ਮੁਲਾਕਾਤ

 ਨਾਭਾ, 10 ਜੁਲਾਈ (ਜਗਨਾਰ ਸਿੰਘ ਦੁਲੱਦੀ) - ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵਿਜੀਲੈਂਸ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਬੰਦ ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਅੱਜ ਬਾਅਦ ਦੁਪਹਿਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁਲਾਕਾਤ ਕਰਨ ਲਈ ਪਹੁੰਚੇ, ਜਿੱਥੇ ਉਹਨਾਂ ਵਲੋਂ ਕਰੀਬ ਇਕ ਘੰਟਾ ਜੇਲ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ।
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਮਰਜ਼ੀ ਹੱਥਕੰਡੇ ਵਰਤ ਲਵੇ, ਬਿਕਰਮ ਸਿੰਘ ਮਜੀਠੀਆ ਅਦਾਲਤ ਵਿਚੋਂ ਪਾਕ ਸਾਫ਼ ਬਾਹਰ ਆਉਣਗੇ ਅਤੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਉਸੇ ਥਾਂ ਤੋਂ ਸਿਆਸਤ ਸ਼ੁਰੂ ਕਰਨਗੇ, ਜਿਸ ਸਥਾਨ 'ਤੇ ਛੱਡ ਕੇ ਉਹ ਜੇਲ੍ਹ ਵਿਚ ਗਏ ਹਨ।
ਐਡਵੋਕੇਟ ਕਲੇਰ ਨੇ ਪੰਜਾਬ ਸਰਕਾਰ ਦੇ ਉਨਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਅੰਦਰ ਸਹੂਲਤ ਮੰਗ ਰਿਹਾ ਹੈ ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਨਾ ਪਹਿਲਾਂ ਕਦੇ ਜੇਲ 'ਚ ਕੋਈ ਸਹੂਲਤ ਮੰਗੀ ਸੀ ਅਤੇ ਨਾ ਹੀ ਹੁਣ ਕੋਈ ਸਹੂਲਤ ਮੰਗਣਗੇ। ਉਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਵਿਚ ਚੜ੍ਹਦੀ ਕਲਾ ਵਿਚ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ