JALANDHAR WEATHER

ਭਗੌੜੇ ਦਲ ਵਿਚੋਂ ਕਈ ਸੀਨੀਅਰ ਆਗੂ ਸਾਡੇ ਸੰਪਰਕ ਵਿਚ- ਗਿਆਨੀ ਹਰਪ੍ਰੀਤ ਸਿੰਘ

ਮੋਹਾਲੀ, 14 ਅਗਸਤ (ਦਵਿੰਦਰ)- ਨਵੇਂ ਬਣੇ ਅਕਾਲੀ ਦਲ ਦੀ ਮੀਟਿੰਗ ਮਗਰੋਂ ਪ੍ਰਧਾਨ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗੌੜੇ ਦਲ ਵਿਚੋਂ ਕਈ ਸੀਨੀਅਰ ਆਗੂ ਸਾਡੇ ਸੰਪਰਕ ਵਿਚ ਹਨ ਤੇ ਉਹ ਜਲਦ ਹੀ ਨਵੇਂ ਅਕਾਲੀ ਦਲ ਵਿਚ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਤ ਹਰਚਰਨ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਨਵਾਂ ਅਕਾਲੀ ਦਲ ਵੱਖਰੀ ਕਾਨਫ਼ਰੰਸ ਕਰੇਗਾ।

ਮਨਪ੍ਰੀਤ ਸਿੰਘ ਇਯਾਲੀ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਨਿੱਜੀ ਰੁਝੇਵੇਂ ਕਰਕੇ ਮਨਪ੍ਰੀਤ ਸਿੰਘ ਮੀਟਿੰਗ ਵਿਚ ਨਹੀਂ ਪੁੱਜੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸਤਰੀ ਅਕਾਲੀ ਦਲ ਦੇ ਗਠਨ ਦੀ ਕਮਾਨ ਬੀਬੀ ਜਗੀਰ ਕੌਰ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਥੇ ਕੋਈ ਪ੍ਰਧਾਨ ਆਪਣਾ ਫੈਸਲਾ ਕਿਸੇ ’ਤੇ ਨਹੀਂ ਥੋਪੇਗਾ ਬਲਕਿ ਸਰਬ ਸੰਮਤੀ ਨਾਲ ਫੈਸਲੇ ਕੀਤੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ