ਗੁਰਦੁਆਰਾ ਗੋਬਿੰਦ ਘਾਟ ਨੂੰ ਜਾਣ ਵਾਲੇ ਰਸਤੇ ’ਤੇ ਪਹਾੜ ਡਿੱਗਣ ਕਾਰਨ ਕਈ ਘੰਟੇ ਰਸਤੇ ਰਹੇ ਬੰਦ

ਸੰਦੌੜ, (ਸੰਗਰੂਰ), 14 ਅਗਸਤ (ਜਸਵੀਰ ਸਿੰਘ ਜੱਸੀ)- ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੀਆਂ ਸੰਗਤਾਂ ਨੂੰ ਉਸ ਸਮੇਂ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ ਦੇ ਸ਼ਹਿਰ ਪਿੱਪਲਕੋਟੀ ਨੇੜੇ ਗੁੰਡਾਲਾ ਇਲਾਕੇ ਵਿਚ ਭਾਰੀ ਲੈਂਡ ਸਲਾਈਡਿੰਗ ਹੋਈ, ਜਿਸ ਕਾਰਨ ਰਸਤੇ ਬੰਦ ਹੋ ਗਏ ਅਤੇ ਵਾਪਸ ਆ ਰਹੀਆਂ ਸੰਗਤਾਂ ਨੂੰ ਕਈ ਘੰਟੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਵਲੋਂ ਵੱਡੀ ਮਸ਼ੀਨਰੀ ਦਾ ਇਸਤੇਮਾਲ ਕਰਕੇ ਰਸਤੇ ਖੋਲਣ ਲਈ ਜਦੋ-ਜਹਿਦ ਜਾਰੀ ਹੈ।