ਪ੍ਰਾਪਰਟੀ ਡੀਲਰ ’ਤੇ ਅਣ-ਪਛਾਤਿਆਂ ਨੇ ਚਲਾਈ ਗੋਲੀ


ਟਾਂਡਾ ਉੜਮੁੜ, (ਹੁਸ਼ਿਆਰਪੁਰ), 14 ਅਗਸਤ (ਭਗਵਾਨ ਸਿੰਘ ਸੈਣੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਪ੍ਰਾਪਰਟੀ ਡੀਲਰ, ਜਿਸ ਦਾ ਨਾਮ ਸੰਦੀਪ ਸੈਣੀ ਹੈ, ’ਤੇ ਕੁਝ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਜਖ਼ਮੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੋਲੀ ਵਿਅਕਤੀ ਦੇ ਪੇਟ ਇਕ ਪਾਸੇ ਵੱਜ ਕੇ ਨਿਕਲ ਗਈ, ਜਿਸ ਕਾਰਨ ਸੰਦੀਪ ਸੈਣੀ ਬਚ ਗਿਆ ਅਤੇ ਜਖ਼ਮੀ ਹਾਲਤ ਵਿਚ ਉਸ ਨੂੰ ਟਾਂਡਾ ਹਸਪਤਾਲ ਲਿਆਂਦਾ ਗਿਆ ਅਤੇ ਬਾਅਦ ’ਚ ਮੁੱਢਲੀ ਸਹਾਇਤਾ ਦੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਦੋਸ਼ੀਆਂ ਨੂੰ ਹਿਰਾਸਤ ’ਚ ਲਿਆ ਜਾ ਸਕੇ ।