JALANDHAR WEATHER

ਗੁਰਦੁਆਰਾ ਨਾਢਾ ਸਾਹਿਬ ਵਿਖੇ ਨਤਮਸਤਕ ਹੋਏ ਰਾਬਰਟ ਵਾਡਰਾ

ਪੰਚਕੂਲਾ, 14 ਅਗਸਤ- ਕਾਂਗਰਸੀ ਆਗੂ ਪਿ੍ਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਅੱਜ ਪੰਚਕੂਲਾ ਦੇ ਸ੍ਰੀ ਨਾਢਾ ਸਾਹਿਬ ਗੁਰਦੁਆਰੇ ਪਹੁੰਚੇ। ਉਨ੍ਹਾਂ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ ਅਤੇ ਲੰਗਰ ਹਾਲ ਵਿਚ ਸੇਵਾ ਕੀਤੀ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਦੇਸ਼ ਭਰ ’ਚ ਧਾਰਮਿਕ ਦੌਰਿਆਂ ’ਤੇ ਹਾਂ। ਉਨ੍ਹਾਂ ਕਿਹਾ ਕਿ ਮੈਂ ਈ.ਡੀ. ਕੋਲ 24 ਵਾਰ ਜਾ ਚੁੱਕਾ ਹਾਂ ਤੇ ਹੁਣ ਇਸ ਬਾਰੇ ਸਫ਼ਾਈ ਦੇਣ ਦੀ ਜ਼ਰੂਰਤ ਨਹੀਂ ਹੈ।


ਦਰਅਸਲ, ਚਾਰ ਦਿਨ ਪਹਿਲਾਂ, ਈ.ਡੀ. ਨੇ ਆਪਣੀ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੇ ਗੈਰ-ਕਾਨੂੰਨੀ ਤੌਰ ’ਤੇ 58 ਕਰੋੜ ਕਮਾਏ ਸਨ। ਉਨ੍ਹਾਂ ਨੇ ਇਸ ਪੈਸੇ ਦੀ ਵਰਤੋਂ ਜਾਇਦਾਦ ਖਰੀਦਣ ਅਤੇ ਨਿਵੇਸ਼ ਕਰਨ ਲਈ ਕੀਤੀ। ਉਨ੍ਹਾਂ ਨੇ ਆਪਣੀਆਂ ਸਮੂਹ ਕੰਪਨੀਆਂ ਨੂੰ ਕਰਜ਼ੇ ਵੀ ਦਿੱਤੇ ਅਤੇ ਇਸ ਦੀ ਵਰਤੋਂ ਉਨ੍ਹਾਂ ਦੇ ਕਰਜ਼ੇ ਚੁਕਾਉਣ ਲਈ ਵੀ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ