ਹਿਮਾਚਲ ਪ੍ਰਦੇਸ਼ ਨੇ ਭਾਰੀ ਮੀਂਹ ਲਈ 'ਰੈੱਡ ਅਲਰਟ' ਕੀਤਾ ਜਾਰੀ , ਰਾਤ ਭਰ ਮੀਂਹ ਤੋਂ ਬਾਅਦ ਸ਼ਿਮਲਾ-ਕਾਲਕਾ ਰੇਲ ਲਾਈਨ ਬੰਦ

ਸ਼ਿਮਲਾ,29 ਜੂਨ - ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਹਿਮਾਚਲ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਲਈ "ਰੈੱਡ ਅਲਰਟ" ਜਾਰੀ ਕੀਤਾ ਹੈ, ਜਦੋਂ ਕਿ ਰਾਤ ਭਰ ਹੋਈ ਬਾਰਿਸ਼ ਤੋਂ ਬਾਅਦ ਪਟੜੀਆਂ 'ਤੇ ਪੱਥਰ ਅਤੇ ਦਰੱਖਤ ਡਿਗਣ ਤੋਂ ਬਾਅਦ ਸ਼ਿਮਲਾ-ਕਾਲਕਾ ਰੇਲ ਲਾਈਨ 'ਤੇ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।ਪਿਛਲੇ 24 ਘੰਟਿਆਂ ਵਿਚ ਹੋਈ ਭਾਰੀ ਬਾਰਿਸ਼ ਅਤੇ ਅਗਲੇ 24 ਘੰਟਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ, ਮੌਸਮ ਵਿਭਾਗ ਨੇ ਸੋਲਨ, ਸਿਰਮੌਰ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਸਰਕਾਰ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੀ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਵੀ ਹੈ। ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਕਰ ਦਿੱਤੇ ਗਏ ਹਨ।