JALANDHAR WEATHER

ਜਲਾਲਾਬਾਦ - ਪੁਲਿਸ ਗ੍ਰਿਫ਼ਤ ਤੋਂ ਭੱਜ ਰਹੇ ਨੌਜਵਾਨ ਦਾ ਐਨਕਾਉਂਟਰ , ਪੈਰ ਵਿਚ ਲੱਗੀ ਗੋਲੀ

ਜਲਾਲਾਬਾਦ , 29 ਜੂਨ (ਪ੍ਰਦੀਪ ਕੁਮਾਰ)- ਜਲਾਲਾਬਾਦ ਵਿਚ ਪੁਲਿਸ ਗ੍ਰਿਫ਼ਤ ਤੋਂ ਭੱਜ ਰਹੇ ਇਕ ਦੋਸ਼ੀ ਦਾ ਪੁਲਿਸ ਵਲੋਂ ਐਨਕਾਉਂਟਰ ਕੀਤਾ ਗਿਆ। ਦੋਸ਼ੀ ਦੇ ਪੈਰ ਵਿਚ ਗੋਲੀ ਮਾਰ ਕੇ ਉਸ ਨੂੰ ਭੱਜਣ ਤੋਂ ਰੋਕਿਆ ਗਿਆ। ਪੁਲਿਸ ਵਲੋਂ ਇਸ ਦੌਰਾਨ 2 ਰਾਊਂਡ ਗੋਲੀਆਂ ਚਲਾਈਆਂ ਗਈਆਂ। ਇਕ ਫਾਇਰ ਜਿੱਥੇ ਪੁਲਿਸ ਨੇ ਹਵਾ ਵਿਚ ਕੀਤਾ ਉੱਥੇ ਹੀ ਦੂਜਾ ਫਾਇਰ ਦੋਸ਼ੀ ਦੇ ਪੈਰ ਵਿਚ ਮਾਰਿਆ ਗਿਆ। ਜ਼ਖ਼ਮੀ ਹੋਏ ਦੋਸ਼ੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਵਿਚ ਅੱਜ ਨਸ਼ੇ ਦੀ ਵੱਧ ਮਾਤਰਾ ਨਾਲ ਇਕ ਨੌਜਵਾਨ ਦੀ ਮੌਤ ਹੋਈ ਸੀ। ਜਿਸ ਵਿਚ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਈਆਂ ਨੌਜਵਾਨ ਮੁੱਖ ਦੋਸ਼ੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਿਸ ਵਲੋਂ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਸ ਉਪਰ ਮ੍ਰਿਤਕ ਨੌਜਵਾਨ ਨੂੰ ਨਸ਼ਾ ਦੇਣ ਦੇ ਦੋਸ਼ ਲੱਗੇ ਸਨ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਫ਼ਾਜ਼ਿਲਕਾ ਦੇ ਐਸ. ਐਸ. ਪੀ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜ੍ਹਿਆ ਗਏ ਦੋਸ਼ੀ ਜਰਨੈਲ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਉਸ ਨੂੰ ਗੱਡੀ ਵਿਚ ਬਿਠਾ ਕੇ ਛਾਪੇਮਾਰੀ ਕਰਨ ਜਾ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ 'ਤੇ ਪਹਿਲਾਂ ਵੀ ਨਸ਼ੇ ਅਤੇ ਹੋਰ ਮਾਮਲੇ ਵੀ ਦਰਜ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ