JALANDHAR WEATHER

ਹਲਕਾ ਰਾਜਾਸਾਂਸੀ 'ਚ ਰੇਤ ਮਾਫ਼ੀਆ ਦੀ ਹੁਣ ਖੈਰ ਨਹੀ : ਹਲਕਾ ਇੰਚਾਰਜ ਮਾਨ

ਚੋਗਾਵਾਂ/ਅੰਮ੍ਰਿਤਸਰ, 29 ਜੂਨ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿਚ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਰੇਤ ਮਾਫ਼ੀਆ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਵ-ਨਿਯੁਕਤ ਹਲਕਾ ਰਾਜਾਸਾਂਸੀ ਦੀ ਇੰਚਾਰਜ ਸੋਨੀਆ ਮਾਨ ਨੇ ਪਿੰਡ ਸਾਰੰਗੜਾ ਵਿਖੇ ਚੇਅਰਮੈਨ ਦਇਆ ਸਿੰਘ ਸਾਰੰਗੜਾ ਤੇ ਸਰਪੰਚ ਅਵਤਾਰ ਸਿੰਘ ਲਾਲੀ ਦੀ ਅਗਵਾਈ ਹੇਠ 30 ਤੋਂ ਉੱਪਰ ਪਿੰਡਾਂ ਦੇ ਸਰਪੰਚਾਂ ਦੇ ਰੂਬਰੂ ਹੁੰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਦੇ ਸਰਪੰਚਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਕਿਹਾ ਕਿ ਹਲਕੇ ਵਿਚ ਕਿਸੇ ਵੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਹਲਕੇ ਵਿਚ ਗਰਾਂਟਾਂ ਦੀ 16 ਕਰੋੜ ਦੀ ਹੇਰਾ ਫੇਰੀ ਹੋਈ ਹੈ, ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ