JALANDHAR WEATHER

ਰੇਲਵੇ ਬੋਰਡ ਨੇ ਰਵਾਨਗੀ ਤੋਂ 8 ਘੰਟੇ ਪਹਿਲਾਂ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਦਾ ਰੱਖਿਆ ਪ੍ਰਸਤਾਵ

ਨਵੀਂ ਦਿੱਲੀ, 29 ਜੂਨ - ਰੇਲਵੇ ਬੋਰਡ ਨੇ ਰਵਾਨਗੀ ਤੋਂ 8 ਘੰਟੇ ਪਹਿਲਾਂ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਦਾ ਪ੍ਰਸਤਾਵ ਰੱਖਿਆ ਹੈ। 1400 ਵਜੇ ਤੋਂ ਪਹਿਲਾਂ ਰਵਾਨਾ ਹੋਣ ਵਾਲੀਆਂ ਰੇਲਗੱਡੀਆਂ ਲਈ, ਚਾਰਟ ਪਿਛਲੇ ਦਿਨ 2100 ਵਜੇ ਤਿਆਰ ਕੀਤਾ ਜਾਵੇਗਾ। ਨਵਾਂ ਯਾਤਰੀ ਰਿਜ਼ਰਵੇਸ਼ਨ ਸਿਸਟਮ ਪ੍ਰਤੀ ਮਿੰਟ 1.5 ਲੱਖ ਤੋਂ ਵੱਧ ਟਿਕਟ ਬੁਕਿੰਗ ਦੀ ਆਗਿਆ ਦੇਵੇਗਾ। ਭਾਰਤੀ ਰੇਲਵੇ 1 ਜੁਲਾਈ, 2025 ਤੋਂ ਸਿਰਫ ਪ੍ਰਮਾਣਿਤ ਉਪਭੋਗਤਾਵਾਂ ਨੂੰ ਰੇਲਵੇ ਬੋਰਡ डी ਵੈੱਬਸਾਈਟ ਅਤੇ ਮੋਬਾਈਲ ਐਪ 'ਤੇ ਤਤਕਾਲ ਟਿਕਟਾਂ ਬੁੱਕ ਕਰਨ ਦੀ ਆਗਿਆ ਦੇਵੇਗਾ। ਨਾਲ ਹੀ, ਜੁਲਾਈ, 2025 ਦੇ ਅੰਤ ਤੋਂ ਤਤਕਾਲ ਬੁਕਿੰਗ ਲਈ ਓ.ਟੀ.ਪੀ -ਅਧਾਰਿਤ ਪ੍ਰਮਾਣੀਕਰਨ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ