JALANDHAR WEATHER

ਤੇਜ਼ ਰਫ਼ਤਾਰ ਕਾਰ ਚਾਲਕ ਨੇ ਕੁਲਚੇ ਛੋਲੇ ਵੇਚਣ ਵਾਲੇ ਅਤੇ ਐਕਟਿਵਾ ਚਾਲਕ ਨੂੰ ਟੱਕਰ ਮਾਰੀ , 1 ਦੀ ਮੌਤ, 2 ਜ਼ਖ਼ਮੀ

ਜਮਾਲਪੁਰ/ਲੁਧਿਆਣਾ 29 ਜੂਨ - ਜਮਾਲਪੁਰ ਥਾਣੇ ਅਧੀਨ ਭਾਮੀਆ ਰੋਡ 'ਤੇ ਜੀ.ਕੇ. ਅਸਟੇਟ ਕਲੋਨੀ ਨੇੜੇ ਇਕ ਤੇਜ਼ ਰਫ਼ਤਾਰ ਆਡੀ ਕਾਰ ਚਾਲਕ ਨੇ ਅੱਧਾ ਦਰਜਨ ਦੇ ਕਰੀਬ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਚਾਲਕ ਅਤੇ ਐਕਟਿਵਾ ਸਵਾਰ ਲਗਭਗ 10 ਫੁੱਟ ਛਾਲ ਮਾਰ ਕੇ ਡਿੱਗ ਪਏ ਅਤੇ ਗੱਡੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਕਟਿਵਾ ਸਵਾਰ ਅਤੇ ਬੁਲੇਟ ਸਵਾਰ 2 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ