JALANDHAR WEATHER

ਭੇਲ ਨੇ ਥਰਮਲ ਯੂਨਿਟਾਂ ਲਈ ਅਡਾਨੀ ਪਾਵਰ ਤੋਂ 6,500 ਕਰੋੜ ਰੁਪਏ ਦਾ ਆਰਡਰ ਕੀਤਾ ਪ੍ਰਾਪਤ

ਨਵੀਂ ਦਿੱਲੀ , 29 ਜੂਨ - ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ (ਭੇਲ) ਨੇ ਐਲਾਨ ਕੀਤਾ ਕਿ ਉਸ ਨੂੰ ਇਕ ਵੱਡੇ ਥਰਮਲ ਪਾਵਰ ਪ੍ਰੋਜੈਕਟ ਲਈ ਅਡਾਨੀ ਪਾਵਰ ਲਿਮਟਿਡ ਤੋਂ ਇਕ ਪੱਤਰ ਪ੍ਰਾਪਤ ਹੋਇਆ ਹੈ। 6,500 ਕਰੋੜ ਰੁਪਏ ਦੇ ਇਸ ਆਰਡਰ ਵਿਚ 800 ਮੈਗਾਵਾਟ ਦੀ ਸਮਰੱਥਾ ਵਾਲੇ 6 ਥਰਮਲ ਪਾਵਰ ਯੂਨਿਟਾਂ ਦਾ ਨਿਰਮਾਣ ਸ਼ਾਮਿਲ ਹੈ। ਇਕਰਾਰਨਾਮੇ ਦੇ ਹਿੱਸੇ ਵਜੋਂ, ਭੇਲ ਸਟੀਮ ਟਰਬਾਈਨ ਜਨਰੇਟਰ ਅਤੇ ਸੰਬੰਧਿਤ ਸਹਾਇਕ ਉਪਕਰਣਾਂ ਸਮੇਤ ਮੁੱਖ ਉਪਕਰਨਾਂ ਦੀ ਸਪਲਾਈ ਕਰੇਗਾ। ਉਪਕਰਨਾਂ ਦੀ ਸਪਲਾਈ ਤੋਂ ਇਲਾਵਾ ਸਰਕਾਰੀ ਮਾਲਕੀ ਵਾਲੀ ਇੰਜੀਨੀਅਰਿੰਗ ਮੇਜਰ 6 ਥਰਮਲ ਯੂਨਿਟਾਂ ਲਈ ਨਿਗਰਾਨੀ ਅਤੇ ਕਮਿਸ਼ਨਿੰਗ ਜ਼ਿੰਮੇਵਾਰੀਆਂ ਵੀ ਨਿਭਾਏਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ