ਪੰਜਗਰਾਈਂ ਕਲਾਂ ਦੇ ਨੌਜਵਾਨ ਤੀਰਕਰਨ ਸਿੰਘ ਗਿੱਲ ਨੇ ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ 'ਚ ਵਿਸ਼ਵ ਰਿਕਾਰਡ ਕੀਤਾ ਕਾਇਮ

ਪੰਜਗਰਾਈਂ ਕਲਾਂ, 29 ਜੂਨ (ਸੁਖਮੰਦਰ ਸਿੰਘ ਬਰਾੜ)-ਵਿਸ਼ਵ ਪਾਵਰ ਲਿਫਟਿੰਗ ਕਾਂਗਰਸ ਫੈੱਡਰੇਸ਼ਨ ਵਲੋਂ ਕਿਰਗਿਜ਼ਸਤਾਨ ਵਿਖੇ ਕਰਵਾਏ ਗਏ ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੰਜਗਰਾਈ ਕਲਾਂ ਦੇ ਨੌਜਵਾਨ ਤੀਰਕਰਨ ਸਿੰਘ ਗਿੱਲ ਨੇ 305 ਕਿੱਲੋਗਰਾਮ ਭਾਰ ਚੁੱਕਦਿਆਂ ਪਹਿਲਾ ਸਥਾਨ ਹਾਸਿਲ ਕਰਨ ਦੇ ਨਾਲ -ਨਾਲ ਵਿਸ਼ਵ ਰਿਕਾਰਡ ਕਾਇਮ ਕੀਤਾ। ਨੌਜਵਾਨ ਦੀ ਇਸ ਪ੍ਰਾਪਤੀ ਤੇ ਸਮੂਹ ਖੇਡ ਪ੍ਰੇਮੀਆਂ ਵਲੋਂ ਤੀਰਕਰਨ ਸਿੰਘ ਗਿੱਲ,ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ ਪੰਜ ਗਰਾਈਂ ਅਤੇ ਸਮੂਹ ਪਰਿਵਾਰ, ਜਿੰਮ ਕੋਚ ਵਰਿੰਦਰ ਸਿੰਘ ਮਣਕੂ ਨੂੰ ਮੁਬਾਰਕਬਾਦ ਦਿੱਤੀ।