ਰਾਜਸਥਾਨ ਦੇ ਭਰਤਪੁਰ ਵਿਚ ਵੱਡਾ ਹਾਦਸਾ, ਮਿੱਟੀ ਡਿਗਣ ਕਾਰਨ 4 ਲੋਕਾਂ ਦੀ ਮੌਤ

ਜੈਪੁਰ, 29 ਜੂਨ - ਰਾਜਸਥਾਨ ਦੇ ਭਰਤਪੁਰ ਦੇ ਰੂਪਵਾਸ ਖੇਤਰ ਵਿਚ ਪਿੰਡ ਵਾਸੀਆਂ ਉੱਤੇ ਮਿੱਟੀ ਡਿਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖ਼ਮੀ ਹੋ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਰੂਪਵਾਸ ਖੇਤਰ ਵਿਚ ਪਾਈਪਲਾਈਨ ਵਿਛਾਉਂਦੇ ਸਮੇਂ ਮਿੱਟੀ ਤੇ ਚਿੱਕੜ ਹਟਾਉਣ ਗਏ 10 ਤੋਂ ਵੱਧ ਔਰਤਾਂ ਅਤੇ ਪੁਰਸ਼ ਦੱਬ ਗਏ। ਹਾਦਸੇ ਵਿਚ 3 ਔਰਤਾਂ ਸਮੇਤ ਇਕ ਨੌਜਵਾਨ ਦੀ ਮੌਤ ਹੋ ਗਈ। ਕੁਝ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਜ਼ਖਮੀਆਂ ਨੂੰ ਆਰ.ਬੀ.ਐਮ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਭਰਤਪੁਰ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਸਹੀ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।