ਜੇ ਦਿੱਲੀ ਵਿਚ 40-50 ਲੱਖ ਲੋਕਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਅਸੀਂ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਾਂਗੇ - ਸੌਰਭ ਭਾਰਦਵਾਜ

ਨਵੀਂ ਦਿੱਲੀ, 29 ਜੂਨ - ਦਿੱਲੀ 'ਆਪ' ਦੇ ਪ੍ਰਧਾਨ ਸੌਰਭ ਭਾਰਦਵਾਜ ਕਹਿੰਦੇ ਹਨ, "... ਜੇਕਰ ਦਿੱਲੀ ਵਿਚ 40-50 ਲੱਖ ਲੋਕਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਅਸੀਂ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਾਂਗੇ। ਜੇਕਰ ਭਾਜਪਾ ਸਰਕਾਰ ਨਹੀਂ ਮੰਨਦੀ, ਤਾਂ ਦਿੱਲੀ ਦੇ 40 ਲੱਖ ਲੋਕ ਸੜਕਾਂ 'ਤੇ ਉਤਰਨਗੇ, ਅਤੇ ਜਿਸ ਦਿਨ 40-50 ਲੱਖ ਲੋਕ ਦਿੱਲੀ ਦੀਆਂ ਸੜਕਾਂ 'ਤੇ ਨਿਕਲਣਗੇ, ਰੇਖਾ ਗੁਪਤਾ ਦੀ ਸਰਕਾਰ ਬਹੁਮਤ ਦੇ ਬਾਵਜੂਦ ਡਿੱਗ ਜਾਵੇਗੀ।ਉਹ ਅੱਗੇ ਕਹਿੰਦੇ ਹਨ, "ਪਿਛਲੇ 5 ਮਹੀਨਿਆਂ ਤੋਂ ਦਿੱਲੀ ਵਿੱਚ ਬੁਲਡੋਜ਼ਰ ਚੱਲ ਰਹੇ ਹਨ, ਗਰੀਬਾਂ ਦੇ ਸਿਰਾਂ ਤੋਂ ਛੱਤਾਂ ਖੋਹੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਰੋਜ਼ੀ-ਰੋਟੀ ਖੋਹੀ ਜਾ ਰਹੀ ਹੈ... ਕਾਂਗਰਸ ਕਿੱਥੇ ਹੈ? ਕਾਂਗਰਸ ਚੁੱਪ ਕਿਉਂ ਹੈ?... ਰਾਹੁਲ ਗਾਂਧੀ ਅਜੇ ਤੱਕ ਇਨ੍ਹਾਂ ਗਰੀਬਾਂ ਲਈ ਅੱਗੇ ਕਿਉਂ ਨਹੀਂ ਆਏ? ਇਸਦਾ ਸਪੱਸ਼ਟ ਮਤਲਬ ਹੈ ਕਿ ਦਿੱਲੀ ਚੋਣਾਂ ਵਿਚ ਕਾਂਗਰਸ ਨੇ ਭਾਜਪਾ ਦੀ ਮਦਦ ਕੀਤੀ ਹੈ..."।