ਮੀਂਹ ਕਰਕੇ ਕੰਧ 'ਚ ਆਇਆ ਕਰੰਟ, ਲਪੇਟ 'ਚ ਆਏ ਨੌਜਵਾਨ ਦੀ ਮੌਤ

ਚੋਗਾਵਾਂ/ਅੰਮ੍ਰਿਤਸਰ, 27 ਅਗਸਤ (ਗੁਰਵਿੰਦਰ ਸਿੰਘ ਕਲਸੀ)-ਕਸਬਾ ਚੋਗਾਵਾਂ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਕਸਬਾ ਚੋਗਾਵਾਂ ਦੇ ਰਾਜੂ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦਾ ਪੁੱਤਰ ਕੁਲਦੀਪ ਸਿੰਘ (16) ਜੋ ਘਰ ਵਿਚ ਲੱਗੀਆਂ ਲੋਹੇ ਦੀਆਂ ਪੌੜੀਆਂ ਰਾਹੀਂ ਛੱਤ 'ਤੇ ਚੜ੍ਹਨ ਲੱਗਾ ਤੇ ਭਾਰੀ ਬਰਸਾਤ ਕਾਰਨ ਕੰਧਾਂ ਵਿਚ ਕਰੰਟ ਆ ਗਿਆ। ਉਸ ਨੂੰ ਕਰੰਟ ਦਾ ਜ਼ਬਰਦਸਤ ਝਟਕਾ ਲੱਗਾ। ਮੈਂ ਬਚਾਉਣ ਲਈ ਅੱਗੇ ਆਇਆ ਤਾਂ ਮੈਨੂੰ ਵੀ ਜ਼ਬਰਦਸਤ ਕਰੰਟ ਲੱਗਾ। ਜ਼ਖਮੀ ਹਾਲਤ ਵਿਚ ਸਾਨੂੰ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਮੇਰੇ ਪੁੱਤਰ ਕੁਲਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਿੰਡ ਵਿਚ ਵਾਪਰੀ ਇਸ ਘਟਨਾ ਨਾਲ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।