JALANDHAR WEATHER

ਰਾਵੀ ਦਾ ਬੰਨ੍ਹ ਟੁੱਟਣ ਨਾਲ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਗੁਰਦਾਸਪੁਰ ਵਿਖੇ 400 ਵਿਦਿਆਰਥੀ ਹੋਸਟਲ ਵਿਚ ਫਸੇ

ਬਟਾਲਾ, 27 ਅਗਸਤ (ਸਤਿੰਦਰ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿਖੇ ਪੜ੍ਹਨ ਵਾਲੇ 400 ਦੇ ਕਰੀਬ ਵਿਦਿਆਰਥੀ ਰਾਵੀ ਦਾ ਪਾਣੀ ਸਕੂਲ ਵਿਚ ਵੜਨ ਕਰਕੇ ਸਕੂਲ ਦੇ ਹੋਸਟਲਾਂ ਵਿਚ ਹੀ ਫਸ ਕੇ ਰਹਿ ਗਏ ਹਨ। ਸੋਸ਼ਲ ਮੀਡੀਆ ’ਤੇ ਆਈਆਂ ਵੀਡੀਓ ਅਤੇ ਫੋਟੋਆਂ ਤੋਂ ਦੇਖਿਆ ਜਾਵੇ ਤਾਂ ਪੰਜ ਤੋਂ ਛੇ ਫੁੱਟ ਪਾਣੀ ਸਕੂਲ ਅੰਦਰ ਵੜ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ ਡੇਢ ਵਜੇ ਪਾਣੀ ਸਕੂਲ ਅੰਦਰ ਦਾਖਲ ਹੋਇਆ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਹੇਠਲੀ ਮੰਜ਼ਿਲ ਤੋਂ ਤੀਸਰੀ ਮੰਜ਼ਿਲ ’ਤੇ ਲਿਜਾਇਆ ਗਿਆ। ਸਕੂਲ ਵਿਚ ਕਲਾਸ ਰੂਮ ਦਫ਼ਤਰ ਅਤੇ ਹੋਰ ਕਮਰੇ ਪਾਣੀ ਨਾਲ ਬੁਰੀ ਤਰ੍ਹਾਂ ਭਰ ਗਏ। ਅਧਿਆਪਕ ਵੀ ਬੁਰੀ ਤਰ੍ਹਾਂ ਫਸੇ ਹੋਏ ਹਨ। ਵਿਦਿਆਰਥੀਆਂ ਦੇ ਨਾਲ ਭਾਵੇਂ ਅਧਿਆਪਕ ਤੀਸਰੀ ਮੰਜ਼ਿਲ ’ਤੇ ਬੈਠੇ ਹਨ ਪਰ ਮਾਪੇ ਚਿੰਤਾ ਦੇ ਆਲਮ ਵਿਚ ਹਨ ਨਾ ਤਾਂ ਕੋਈ ਰਸਤਾ ਬਚਿਆ ਜਿਸ ਵਿਚੋਂ ਜਾ ਕੇ ਮਾਪੇ ਆਪਣੇ ਬੱਚਿਆਂ ਨੂੰ ਲਿਆ ਸਕਣ ਅਤੇ ਨਾ ਹੀ ਸਕੂਲ ਵਲੋਂ ਕੋਈ ਪਹਿਲਾਂ ਤੋਂ ਐਡਵਾਈਜ਼ਰੀ ਜਾਰੀ ਕੀਤੀ ਗਈ । ਇਥੋਂ ਤੱਕ ਕਿ ਰਾਤ ਡੇਢ ਵਜੇ ਪਾਣੀ ਭਾਵੇਂ ਸਕੂਲ ਅੰਦਰ ਵੜ ਗਿਆ ਸੀ ਪਰ ਦੁਪਹਿਰ 11 ਵੱਜ ਚੁੱਕੇ ਹਨ ਪਰ ਕੋਈ ਵੀ ਜ਼ਿਲ੍ਹੇ ਦਾ ਅਧਿਕਾਰੀ ਬੱਚਿਆਂ ਅਤੇ ਅਧਿਆਪਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ