JALANDHAR WEATHER

ਭਾਰਤ ਪਾਕਿਸਤਾਨ ਨਾਲ ਲੱਗਦੀ ਹਲਕਾ ਡੇਰਾ ਬਾਬਾ ਨਾਨਕ ਖੇਤਰ ਦੀ ਬੈਲਟ ਬੁਰੀ ਤਰ੍ਹਾਂ ਹੜ ਦੀ ਮਾਰ ਹੇਠ

ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 27 ਅਗਸਤ (ਅਵਤਾਰ ਸਿੰਘ ਰੰਧਾਵਾ) - ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਜਿਥੇ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਹਿੱਸੇ ਹੜ੍ਹ ਦੀ ਮਾਰ ਹੇਠ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਉੱਥੇ ਭਾਰਤ ਪਾਕਿਸਤਾਨ ਨਾਲ ਲੱਗਦੀ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਦੀ ਬੈਲਟ ਵੀ ਹੜ੍ਹ ਦੀ ਮਾਰ ਹੇਠ ਆ ਗਈ ਹੈ। ਦੱਸ ਦਈਏ ਕਿ ਹੜ ਦੇ ਪਾਣੀ ਦੀ ਵੱਡੀ ਤਾਦਾਦ ਕਾਰਨ ਲੋਕ ਬਚਾਅ ਕਰਨ ਲਈ ਆਪਣੇ ਘਰਾਂ ਤੇ ਹੋਰ ਉੱਚੀਆਂ ਥਾਵਾਂ ਉੱਪਰ ਬੁਰੀ ਤਰ੍ਹਾਂ ਫਸੇ ਹੋਏ ਹਨ। ਬੇਸ਼ੱਕ ਰਾਹਤ ਸਮੱਗਰੀ ਲੋਕਾਂ ਵਲੋਂ ਪਹੁੰਚਾਈ ਜਾ ਰਹੀ ਹੈ ਪਰ ਹੜ ਦੇ ਪਾਣੀ ਦੀ ਮਾਰ ਵਿਚ ਫਸੇ ਹੋਏ ਲੋਕਾਂ ਤੱਕ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ। ਇਹ ਵੀ ਦੱਸਣ ਯੋਗ ਹੈ ਕਿ ਸਰਹੱਦੀ ਕਸਪਾ ਡੇਰਾ ਬਾਬਾ ਨਾਨਕ ਦੇ ਖੇਤਰ ਦੇ ਨਾਲ ਨਾਲ ਬਾਜ਼ਾਰਾਂ ਵਿਚ ਪਾਣੀ ਦੀ ਵੱਡੀ ਮਿਕਦਾਰ ਪਹੁੰਚ ਗਈ ਹੈ। ਜੇਕਰ ਨਿਰੰਤਰ ਹੋ ਰਹੀ ਬਰਸਾਤ ਨਾ ਰੁਕੀ ਤਾਂ ਇਥੇ ਵੱਡਾ ਜਾਨੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ