JALANDHAR WEATHER

ਗੁਜਰਾਤ: ਸੂਰਤ ਫੈਕਟਰੀ ਤੋਂ 25 ਕਰੋੜ ਰੁਪਏ ਦੇ 70 ਹਜ਼ਾਰ ਕੈਰੇਟ ਦੇ ਹੀਰੇ ਚੋਰੀ

ਸੂਰਤ , 18 ਅਗਸਤ- ਇੱਥੋਂ ਦੇ ਕਪੋਦਰਾ ਇਲਾਕੇ ਵਿਚ ਇਕ ਹੀਰਾ ਫੈਕਟਰੀ ਤੋਂ 25 ਕਰੋੜ ਰੁਪਏ ਤੋਂ ਵੱਧ ਦੇ 70ਹਜ਼ਾਰ ਕੈਰੇਟ ਦੇ ਹੀਰੇ ਚੋਰੀ ਹੋ ਗਏ ਹਨ। ਡੀ.ਸੀ.ਪੀ. ਸੂਰਤ ਆਲੋਕ ਕੁਮਾਰ ਨੇ ਕਿਹਾ ਕਿ ਚੋਰੀ ਤੋਂ ਬਾਅਦ ਮੁਲਜ਼ਮਾਂ ਨੇ ਕੰਪਨੀ ਵਿਚ ਲੱਗੇ ਸੀ.ਸੀ.ਟੀ.ਵੀ. ਤੋੜ ਦਿੱਤੇ ਅਤੇ ਡੀ.ਵੀ.ਆਰ. ਵੀ ਲੈ ਗਏ।  ਪੁਲਿਸ ਦੇ ਅਨੁਸਾਰ, ਚੋਰਾਂ ਨੇ ਪਿਛਲੇ 2 ਦਿਨਾਂ ਤੋਂ ਚੱਲ ਰਹੇ ਤਿਉਹਾਰਾਂ ਦਾ ਫ਼ਾਇਦਾ ਉਠਾਇਆ। ਉਨ੍ਹਾਂ ਨੇ ਡੀ. ਕੇ. ਸੰਨਜ਼ ਨਾਮਕ ਹੀਰਾ ਕੰਪਨੀ ਦੇ ਲਾਕਰ ਅਤੇ ਸੇਫ ਨੂੰ ਗੈਸ ਕਟਰ ਨਾਲ ਕੱਟਿਆ ਅਤੇ ਕਰੋੜਾਂ ਦੇ ਹੀਰੇ ਲੈ ਕੇ ਭੱਜ ਗਏ। ਸੋਮਵਾਰ ਨੂੰ ਜਦੋਂ ਕੰਮ ਦੁਬਾਰਾ ਸ਼ੁਰੂ ਹੋਇਆ ਤਾਂ ਪਤਾ ਲੱਗਾ ਕਿ ਸੇਫ ਕੱਟੀ ਹੋਈ ਸੀ।

ਜਦੋਂ ਮਾਮਲਾ ਕਪੋਦਰਾ ਪੁਲਿਸ ਕੋਲ ਪਹੁੰਚਿਆ, ਤਾਂ ਉਹ ਅਪਰਾਧ ਸ਼ਾਖਾ ਦੀ ਟੀਮ ਦੇ ਨਾਲ ਮਿਲ ਕੇ ਮੁਲਜ਼ਮਾਂ ਨੂੰ ਫੜਨ ਲਈ ਕੰਮ ਕਰਨ ਲੱਗ ਪਏ।  ਪੁਲਿਸ ਇਸ ਸਮੇਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਡੀ.ਸੀ.ਪੀ. ਨੇ ਇਹ ਵੀ ਕਿਹਾ ਕਿ ਕੰਪਨੀ ਨੇ ਹਾਲ ਹੀ ਵਿਚ 2 ਸੁਰੱਖਿਆ ਗਾਰਡਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਅਤੇ ਛੁੱਟੀਆਂ ਦੌਰਾਨ ਕੋਈ ਗਾਰਡ ਡਿਊਟੀ 'ਤੇ ਨਹੀਂ ਸੀ। ਪੁਲਿਸ ਪੁਰਾਣੇ ਗਾਰਡ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਡੀ.ਸੀ.ਪੀ. ਆਲੋਕ ਨੇ ਕਿਹਾ, "ਆਸ-ਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ, ਇਹ ਪਤਾ ਲੱਗਾ ਹੈ ਕਿ ਕੁਝ ਲੋਕ ਇਕ ਆਟੋ ਰਿਕਸ਼ਾ ਰਾਹੀਂ ਗੈਸ ਕਟਰ ਅਤੇ ਇਕ ਸਿਲੰਡਰ ਲੈ ਕੇ ਆਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ