JALANDHAR WEATHER

ਸਹੁਰਿਆਂ ਵਲੋਂ ਤੰਗ-ਪ੍ਰੇਸ਼ਾਨ ਕਰਨ 'ਤੇ ਵਿਆਹੁਤਾ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ

ਚੋਗਾਵਾਂ/ਅਜਨਾਲਾ, 18 ਅਗਸਤ (ਗੁਰਵਿੰਦਰ ਸਿੰਘ ਕਲਸੀ/ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਆਲਮਪੁਰ ਵਿਖੇ ਸਹੁਰੇ ਪਰਿਵਾਰ ਵਲੋਂ ਤੰਗ-ਪ੍ਰੇਸ਼ਾਨ ਕਰਨ ਉਤੇ ਇਕ ਵਿਆਹੁਤਾ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਹੈ। ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਮਨਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਸ਼ਹੂਰਾ ਨੇ ਦੱਸਿਆ ਕਿ ਉਨ੍ਹਾਂ 2 ਸਾਲ ਪਹਿਲਾਂ ਆਪਣੀ ਪੁੱਤਰੀ ਕਮਲਪ੍ਰੀਤ ਕੌਰ ਦਾ ਵਿਆਹ ਪਿੰਡ ਆਲਮਪੁਰ ਦੇ ਗੁਰਸੇਵਕ ਸਿੰਘ ਪੁੱਤਰ ਜਸਵੰਤ ਸਿੰਘ ਨਾਲ ਬੜੇ ਚਾਵਾਂ ਨਾਲ ਕੀਤਾ ਸੀ। ਸਾਡੀ ਪੁੱਤਰੀ ਦੇ ਘਰ ਇਕ ਲੜਕੇ ਨੇ ਵੀ ਜਨਮ ਲਿਆ ਜੋ ਹੁਣ 10 ਮਹੀਨਿਆਂ ਦਾ ਹੈ। ਸਾਡਾ ਜਵਾਈ ਵਿਦੇਸ਼ ਰਹਿੰਦਾ ਹੈ। ਸਾਡੀ ਲੜਕੀ ਦਾ ਨਨਾਣਵਈਆ ਜਗਜੀਤ ਸਿੰਘ ਜੋ ਵਿਦੇਸ਼ ਰਹਿੰਦਾ ਹੈ। ਉਹ ਸਾਡੀ ਲੜਕੀ ਨੂੰ ਗਲਤ ਮੈਸੇਜ ਕਰਦਾ ਸੀ। ਇਸ ਸਬੰਧੀ ਸਾਡੀ ਲੜਕੀ ਨੇ ਆਪਣੇ ਸਹੁਰੇ ਜਸਵੰਤ ਸਿੰਘ, ਸੱਸ ਸੁਖਵਿੰਦਰ ਕੌਰ ਤੇ ਨਨਾਣ ਰਮਨਜੀਤ ਕੌਰ ਪਤੀ ਗੁਰਸੇਵਕ ਸਿੰਘ ਨੂੰ ਜਾਣੂ ਕਰਵਾਇਆ ਪਰ ਕਿਸੇ ਨੇ ਵੀ ਉਸ ਦੀ ਨਹੀਂ ਮੰਨੀ।

ਉਕਤ ਨਨਾਣਵਈਆ ਹੁਣ ਵਾਪਸ ਪੰਜਾਬ ਆਇਆ ਹੋਇਆ ਸੀ। ਉਸ ਨੇ ਸਾਡੀ ਧੀ ਨੂੰ ਤੰਗ-ਪਰੇਸ਼ਾਨ ਕਰਨਾ ਜਾਰੀ ਰੱਖਿਆ। ਉਸਨੇ ਪਰੇਸ਼ਾਨ ਹੋ ਕੇ 15 ਅਗਸਤ ਨੂੰ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸਾਨੂੰ ਜਦੋਂ ਪਤਾ ਲੱਗਾ ਤਾਂ ਅਸੀਂ ਆਪਣੀ ਬੇਟੀ ਦੀ ਲਾਸ਼ ਨੂੰ ਪਿੰਡ ਸ਼ਹੂਰਾ ਲਿਆ ਕੇ ਅੰਤਿਮ ਸੰਸਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਬੇਟੀ ਦੇ ਮੌਤ ਦਾ ਜ਼ਿੰਮੇਵਾਰ ਉਸ ਦਾ ਪਤੀ, ਸੱਸ, ਸਹੁਰਾ ਅਤੇ ਨਨਾਣਵਈਆ ਹੈ। ਇਸ ਸਬੰਧੀ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ। ਥਾਣਾ ਭਿੰਡੀ ਸੈਦਾਂ ਦੀ ਪੁਲਿਸ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਗਜੀਤ ਸਿੰਘ, ਰਮਨਪ੍ਰੀਤ ਕੌਰ, ਗੁਰਸੇਵਕ ਸਿੰਘ, ਜਸਵੰਤ ਸਿੰਘ ਤੇ ਸੁਖਵਿੰਦਰ ਕੌਰ ਖਿਲਾਫ 108 ਬੀ.ਐਨ.ਐਸ. ਐਕਟ ਅਧੀਨ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ