ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜ਼ੀ ਤੇ ਮੁੜ ਤੋਂ ਸੁਣਵਾਈ ਹੋਈ ਸ਼ੁਰੂ

ਐੱਸ. ਏ. ਐੱਸ. ਨਗਰ, 14 ਅਗਸਤ (ਕਪਿਲ ਵਧਵਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਸੁਣਵਾਈ ਮੁੜ ਤੋਂ ਸ਼ੁਰੂ ਹੋਈ ਹੈ। ਬੀਤੇ ਦਿਨੀਂ ਕੁਝ ਦਲੀਲਾਂ ’ਤੇ ਸੁਣਵਾਈ ਬਕਾਇਆ ਰਹਿਣ ਦੇ ਕਾਰਨ ਅਦਾਲਤ ਨੇ ਵੀਰਵਾਰ ਨੂੰ ਉਕਤ ਮਾਮਲੇ ’ਤੇ ਸੁਣਵਾਈ ਸੂਚੀਬੱਧ ਕੀਤੀ ਸੀ। ਸੂਤਰਾਂ ਅਨੁਸਾਰ ਅਦਾਲਤ ਦੇ ਹੁਕਮਾਂ ਅਨੁਸਾਰ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਸੁਣਾਇਆ ਜਾ ਸਕਦਾ ਹੈ।